Follow us on

ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਕੋਲ ਹੀ ਰਹੇਗੀ ਭਾਰਤੀ ਜਨਤਾ ਪਾਰਟੀ ਦੀ ਕਮਾਨ

ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਤੇ ਰਾਜ ਸਭਾ ‘ਚ ਆਪਣੇ ਨੇਤਾਵਾਂ ਦਾ ਐਲਾਨ ਕਰ ਦਿੱਤਾ ਏ.... ਬੀਜੇਪੀ ਸੰਸਦੀ ਕਾਰਜਕਾਰਨੀ ਕਮੇਟੀ ਦਾ ਐਲਾਨ ਹੋ ਗਿਆ ਏ.... ਇਸ ਤਹਿਤ ਲੀਡਰ ਆਫ਼ ਹਾਊਸ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਬਣਾਇਆ ਗਿਆ ਏ.... ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਹੀ ਬਣੇ ਰਹਿਣਗੇ.... ਇਨ੍ਹਾਂ ਤੋਂ ਇਲਾਵਾ ਰਾਜਨਾਥ ਸਿੰਘ ਲੋਕ ਸਭਾ ‘ਚ ਉੱਪ ਨੇਤਾ ਹੋਣਗੇ ਜਦਕਿ ਰਾਜ ਸਭਾ ‘ਚ ਥਾਰਵਚੰਦ ਗਹਿਲੋਤ ਇਸਦੇ ਨੇਤਾ ਹੋਣਗੇ.... ਪਿਊਸ਼ ਗੋਇਲ ਨੂੰ ਰਾਜ ਸਭਾ ’ਚ ਉੱਪ ਨੇਤਾ ਬਣਾਇਆ ਗਿਆ ਏ.... ਸਰਕਾਰ ਵੱਲੋਂ ਪ੍ਰਹਲਾਦ ਜੋਸ਼ੀ ਚੀਫ ਵਿਪ੍ਹ ਹੋਣਗੇ ਅਤੇ ਅਰਜੁਨ ਮੇਘਵਾਲ ਨੂੰ ਡਿਪਟੀ ਚੀਫ ਵਿਪ੍ਹ ਬਣਾਇਆ ਗਿਆ ਏ..... ਇਸ ਤੋਂ ਇਲਾਵਾ ਵੀ ਮੁਰਲੀਧਰਨ ਰਾਜ ਸਭਾ ਦੇ ਡਿਪਟੀ ਚੀਫ ਵਿਪ੍ਹ ਹੋਣਗੇ... ਲੋਕ ਸਭਾ ‘ਚ ਭਾਜਪਾ ਦਾ ਚੀਫ ਵਿਪ੍ਹ ਸੰਜੇ ਜਸਵਾਲ ਨੂੰ ਬਣਾਇਆ ਗਿਆ ਏ ਜਦਕਿ ਨਾਰਾਇਣ ਲਾਲ ਪੰਚਾਰਿਆ ਰਾਜ ਸਭਾ ‘ਚ ਬੀਜੇਪੀ ਵੱਲੋਂ ਚੀਫ ਵਿਪ੍ਹ ਬਣਾਏ ਗਏ ਨੇ.... ਲੋਕ ਸਭਾ ‘ਚ ਪਾਰਲੀਮੈਂਟਰੀ ਪਾਰਟੀ ਦੇ ਸਕਤਰ ਗਣੇਸ਼ ਸਿੰਘ ਹੋਣਗੇ ਤੇ ਭੁਪੇਂਦਰ ਯਾਦਵ ਰਾਜ ਸਭਾ ‘ਚ ਪਾਰਲੀਮੈਂਟਰੀ ਪਾਰਟੀ ਦੇ ਸਕੱਤਰ ਹੋਣਗੇ... ਜਦਕਿ ਗੋਪਲਾ ਸ਼ੈੱਟੀ ਕੋਸ਼-ਪ੍ਰਧਾਨ ਹੋਣਗੇ....

Hot News

Contact Us

Copyright ©2019. Website Powered By NetMatic Technologies All Rights Reserved.