Follow us on

ਲੁਧਿਆਣਾ ਅਦਾਲਤ ਨੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਵਿਰੁਧ ਜਾਰੀ ਕੀਤੇ ਗੈਰ-ਜ਼ਮਾਨਤੀ ਵਾਰੰਟ

ਲੁਧਿਆਣਾ ਅਦਾਲਤ ਵੱਲੋਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਦੇ ਮਾਣਹਾਨੀ ਦੇ ਮਾਮਲੇ ਵਿਚ ਜਾਰੀ ਕੀਤੇ ਗੈਰ-ਜ਼ਮਾਨਤੀ ਵਾਰੰਟ 'ਤੇ ਪ੍ਰਤੀਕਰਮ ਦਿੱਤਾ ਏ... ਅੱਜ ਲੁਧਿਆਣਾ ਵਿਖੇ ਮੀਡਿਆ ਨਾਲ ਗੱਲਬਾਤ ਕਰਦਿਆਂ ਬੈਂਸ ਨੇ ਕਿਹਾ ਕਿ ਉਹ ਕੇਬਲ ਮਾਫੀਆ ਦੀਆਂ ਗਿੱਦੜਭਬਕੀਆਂ ਤੋਂ ਡਰਨ ਵਾਲੇ ਨਹੀਂ ਅਤੇ ਉਨ੍ਹਾਂ ਦੀ ਕੇਬਲ ਮਾਫੀਆਂ ਖਿਲਾਫ ਜੰਗ ਜਾਰੀ ਰਹੇਗੀ.... ਉਹ ਇਸ ਸਬੰਧੀ ਜਲਦੀ ਹੀ ਜ਼ਮਾਨਤ ਦੀ ਅਰਜ਼ੀ ਅਦਾਲਤ ਵਿਚ ਦਾਇਰ ਕਨਰਗੇ.... ਦਰਅਸਲ ਕੇਬਲ ਮਾਫੀਆ ਖਿਲਾਫ ਸਿਮਰਜੀਤ ਬੈਂਸ ਵੱਲੋਂ ਬੀਤੇ ਸਾਲ ਸ਼ੁਰੂ ਕੀਤੇ ਸੰਘਰਸ਼ ਨੂੰ ਲੈ ਕੇ ਉਨ੍ਹਾਂ 'ਤੇ ਹੋਏ ਮਾਣਹਾਨੀ ਦੇ ਮਾਮਲੇ 'ਚ ਲੁਧਿਆਣਾ ਅਦਾਲਤ ਨੇ ਬੈਂਸ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਸਨ..... ਜਿਸ ਨੂੰ ਲੈ ਕੇ ਬੈਂਸ ਨੇ ਕਿਹਾ ਕਿ ਪਹਿਲਾਂ ਕੇਵਲ ਮਾਫੀਆਂ ਬਾਦਲਾਂ ਦੀ ਜੇਬ 'ਚ ਸੀ ਅਤੇ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੰਡੇ ਦੀ ਜੇਬ 'ਚ ਏ.... ਬੈਂਸ ਨੇ ਕਿਹਾ ਕਿ ਉਨ੍ਹਾਂ ਸਿਹਤ ਦਾ ਹਵਾਲਾ ਦੇ ਕੇ ਆਪਣੀ ਜਮਾਨਤ ਲਈ ਬੇਨਤੀ ਕੀਤੀ ਸੀ ਪਰ ਉਹ ਅਦਾਲਤ ਨੇ ਰੱਦ ਕਰ ਦਿੱਤੀ ਸੀ ਉਹ ਹੁਣ ਮੁੜ ਤੋਂ ਮਾਨਤ ਦੀ ਅਰਜ਼ੀ ਅਦਾਲਤ 'ਚ ਲਗਾਉਣਗੇ.....

Hot News

Contact Us

Copyright ©2019. Website Powered By NetMatic Technologies All Rights Reserved.