Follow us on

ਭਾਰਤ ਨੇ ਬੰਗਲਾਦੇਸ਼ ਨੂੰ ਹਰਾ ਕੇ ਸੈਮੀਫਾਇਨਲ 'ਚ ਆਪਣੀ ਜਗਾ ਕੀਤੀ ਪੱਕੀ

ICC ਵਰਲਡ ਕੱਪ ਦਾ ਕੱਲ 40ਵਾਂ ਮੁਕਾਬਲਾ ਭਾਰਤ ਅਤੇ ਬੰਗਲਾ ਦੇਸ਼ ਵਿਚਕਾਰ ਖੇਡਿਆ ਗਿਆ.....ਇਸ ਦੌਰਾਨ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ.....ਭਾਰਤ ਨੇ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ ਓਵਰਾਂ 'ਚ 314 ਦੌੜਾਂ ਬਣਾਈਆਂ...ਜਿਸ ਵਿੱਚ ਰੋਹਿਤ ਸ਼ਰਮਾਂ ਨੇ ਟੀਮ ਲਈ 104 ਦੌੜਾਂ ਦੀ ਅਹਿਮ ਪਾਰੀ ਖੇਡੀ ...ਅਤੇ ਰੋਹਿਤ ਨੇ ਵਰਲਡ ਕੱਪ 'ਚ ਭਾਰਤ ਵਲੋਂ ਹੁਣ ਤੱਕ ਸਭ ਤੋਂ ਵੱਧ ਚਾਰ ਸੈਕੜੇ ਅਤੇ ਵਰਲਡ ਕੱਪ 2019 ਦਿਆਂ ਸਭ ਤੋਂ ਵਧ ਦੌੜਾਂ ਬਣਾਉਣ ਦਾ ਰਿਕਾਡ ਵੀ ਆਪਣੇ ਨਾਮ ਕਰ ਲਿਆ.....ਇਸ ਮੈਚ ਵਿੱਚ ਚੰਗੇ ਪ੍ਰਦਰਸ਼ਨ ਸਦਕਾ ਰੋਹਿਤ ਨੂੰ ਮੈਨ ਆਫ ਡ ਮਿਆਚ ਦੇ ਖਿਤਾਬ ਨਾਲ ਨਵਾਜਿਆ ਗਿਆ....ਇਸ ਉਪਰੰਤ ਟੀਚੇ ਦਾ ਪਿਛਾ ਕਰਨ ਉਤ੍ਤਰੀ ਬੰਗਲਾ ਦੇਸ਼ ਦੀ ਟੀਮ 286 ਦੌੜਾਂ ਤੇ ਹੀ ਆਲ ਆਉਟ ਹੋ ਗਈ...ਭਾਰਤ ਨੇ ਇਹ ਮੁਕਾਬਲਾ 28 ਦੌੜਾਂ ਨਾਲ ਆਪਣੇ ਨਾਮ ਕਰਦਿਆਂ ਸੈਮੀਫਾਇਨਲ ਲਈ ਆਪਣੀ ਟਿੱਕਟ ਪੱਕੀ ਕਰ ਲਈ ਏ...... ਅੱਜ ਦਾ ਨਰਨਾਇਕ ਮੁਕਾਬਲਾ ਮੇਜ਼ਬਾਨ ਇੰਗਲੈਂਡ ਅਤੇ ਨਿਉਜ਼ੀਲੈਂਡ ਵਿਚਕਾਰ ਖੇਡਿਆ ਜਾ ਰਿਹਾ ਏ....ਅਤੇ ਜਿੱਤਨ ਵਾਲੀ ਟੀਮ ਸੈਮੀਫਾਇਨਲ ਲਾਈ ਆਪਣੀ  ਦਾਵੇਦਾਰੀ ਪੇਸ਼ ਕਰੇਗੀ..

Hot News

Contact Us

Copyright ©2019. Website Powered By NetMatic Technologies All Rights Reserved.