Follow us on

ਬੇਅਦਬੀ ਮਾਮਲਿਆਂ ਦੇ ਰੋਸ ਵਜੋਂ ਬਰਗਾੜੀ ਤੋਂ ਬਾਦਲਾਂ ਦੇ ਘਰ ਤੱਕ "ਬਾਦਲ ਹਰਾਓ, ਪੰਜਾਬ ਬਚਾਓ" ਦੇ ਗੂੰਜੇ ਨਾਅਰੇ.....

ਬੇਅਦਬੀ ਮਾਮਲਿਆਂ ਵਿੱਚ ਬਾਦਲ ਪਰਿਵਾਰ ਪੂਰੀ ਤਰ੍ਹਾਂ ਘਿਰਦਾ ਜਾ ਰਿਹਾ ਏ, ਜਿਸ ਦੇ ਚੱਲਦੇ ਅੱਜ ਬਰਗਾੜੀ ਦੇ ਗੁਰਦੁਆਰਾ ਸਾਹਿਬ ਤੋਂ ਪਿੰਡ ਬਾਦਲ ਤਕ "ਬਾਦਲ ਹਰਾਓ, ਪੰਜਾਬ ਬਚਾਓ" ਰੋਸ ਮਾਰਚ ਕੱਢਿਆ ਗਿਆ... ਇਸ ਮੌਕੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਤੇ ਧਿਆਨ ਸਿੰਘ ਮੰਡ ਦੀ ਅਗਵਾਈ ਵਾਲੇ ਰੋਸ ਮਾਰਚ 'ਚ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਹਿੱਸਾ ਲਿਆ... ਜਥੇਦਾਰ ਧਿਆਨ ਸਿੰਘ ਮੰਡ ਨੇ ਆਪਣੇ ਸੰਬੋਧਨ  ਕਿਹਾ ਕਿ ਬਾਦਲ ਪਰਿਵਾਰ ਤੇ ਅਕਾਲੀ ਦਲ ਨੇ ਆਪਣੇ ਹਿਤਾਂ ਲਈ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਦਿੱਤੀਆਂ... SGPC ਚੋਣਾਂ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਬਾਰੇ ਉਨ੍ਹਾਂ ਕਿਹਾ ਕਿ ਇਹ ਬੇਵਕਤਾ ਬਿਆਨ ਏ... ਪੰਥਕ ਧਿਰਾਂ ਵਿੱਚ ਮੱਤਭੇਦ ਹੋਣ ਬਾਰੇ ਮੰਡ ਨੇ ਕਿਹਾ ਕਿ ਇਸ ਮੁੱਦੇ 'ਤੇ ਸਭ ਇਕੱਠੇ ਨੇ.... ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ 1984 ਵਿੱਚ ਸਿੱਖ ਕੌਮ ਉੱਪਰ ਹੋਏ ਤਸ਼ੱਦਦ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਵਾਉਣ ਲਈ ਸਿੱਖ ਕੌਮ ਨੇ ਅਕਾਲੀ ਦਲ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਸੂਬੇ ਤੇ ਕੇਂਦਰ ਵਿਚ ਪਾਵਰ ਵਿਚ ਲਿਆਂਦਾਂ ਸੀ, ਪਰ ਬਾਦਲ ਦੋਸ਼ੀਆਂ ਨਾਲ ਜਾ ਬੈਠੇ ਤੇ ਉਨ੍ਹਾਂ ਆਪਣਾ ਮੂੰਹ ਬੰਦ ਕਰ ਲਿਆ... ਇਸੇ ਲਈ ਹੁਣ ਕੌਮ ਬਾਦਲ ਨੂੰ ਨਕਾਰ ਕੇ ਪਾਵਰ ਵਿੱਚੋਂ ਕੱਢਣ ਲਈ ਤਿਆਰ ਏ....

Hot News

Contact Us

Copyright ©2019. Website Powered By NetMatic Technologies All Rights Reserved.