Follow us on

ਮਨਜਿੰਦਰ ਸਿੰਘ ਸਿਰਸਾ ਅਨੁਸਾਰ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਮੌਕੇ ਦਿੱਲੀ ਕਮੇਟੀ ਕਰਵਾਏਗੀ ਵਿਸ਼ੇਸ਼ ਸਮਾਗਮ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਏ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਮੌਕੇ ਦਿੱਲੀ ਕਮੇਟੀ ਵਲੋਂ ਦੇਸ਼ ਵਾਸੀਆਂ ਨੂੰ ਗੁਰੂ ਜੀ ਦੇ ਫਲਸਫੇ ਅਤੇ ਸਿੱਖਿਆਵਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ.... ਅੱਜ ਅੰਮ੍ਰਿਤਸਰ ਵਿਖੇ ਇੱਕ ਪ੍ਰੇਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੱਸਿਆ ਕਿ ਦਿੱਲੀ 'ਚ ਸਤੰਬਰ ਮਹੀਨੇ ਤੋਂ ਹੀ ਗੁਰਪੁਰਬ ਸਬੰਧੀ ਪ੍ਰੋਗਰਾਮ ਸ਼ੁਰੂ ਹੋ ਜਾਣਗੇ... ਦਿੱਲੀ ਕਮੇਟੀ ਵੱਲੋਂ  7 ਸਤੰਬਰ ਨੂੰ ਇੰਡਿਆ ਗੇਟ 'ਤੇ ਵਿਸ਼ਾਲ ਧਾਰਮਿਕ ਪ੍ਰੋਗਰਾਮ ਹੋਵੇਗਾ, ਜਿਸ 'ਚ ਇਕ ਹੀ  ਮੰਚ ਤੇ 550 ਰਾਗੀ ਸ਼ਬਦ ਗਾਇਨ ਕਰਨਗੇ.... ਇਸ ਉਪਰੰਤ 21 ਸਤੰਬਰ ਨੂੰ ਤਾਲਕਟੋਰਾ ਸਟੇਡੀਅਮ 'ਚ ਅਜਿਹਾ ਹੀ ਇਕ ਧਾਰਮਿਕ ਸਮਾਗਮ ਹੋਵੇਗਾ, ਜਿਸ 'ਚ 1100 ਬੱਚੇ ਸ਼ਬਦ ਕੀਰਤਨ ਕਰਨਗੇ... ਇਸ ਮੌਕੇ ਵਿਸ਼ਾਲ ਖੂਨਦਾਨ ਕੈਂਪ ਵੀ ਲਾਇਆ ਜਾਵੇਗਾ, ਜਿਸ 'ਚ 1100 ਯੂਨਿਟ ਖੂਨ ਇਕੱਠਾ ਕੀਤਾ ਜਾਵੇਗਾ... ਸਿਰਸਾ ਨੇ ਦੱਸਿਆ ਕਿ 6 ਅਕਤੂਬਰ ਨੂੰ ਇਕ ਬਾਈਕ ਰੈਲੀ ਕੱਢੀ ਜਾਵੇਗੀ, ਜਿਸ 'ਚ ਸਾਰੇ ਧਰਮਾਂ ਦੇ ਲੋਕ ਹਿੱਸਾ ਲੈਣਗੇ... ਇਹ ਰੈਲੀ ਮਨੁੱਖਤਾ ਦਾ ਸੁਨੇਹਾ ਲੈ ਕੇ ਦਿੱਲੀ, ਹਰਿਆਣਾ ਤੋਂ ਹੁੰਦੀ ਹੋਈ ਸੁਲਤਾਨਪੁਰ ਲੋਧੀ ਪੁੱਜੇਗੀ...

Hot News

Contact Us

Copyright ©2019. Website Powered By NetMatic Technologies All Rights Reserved.