Follow us on

ਡੋਨਾਲਡ ਟਰੰਪ ਨੇ ਟਵੀਟ ਕਰ ਕੇ ਨਰਿੰਦਰ ਮੋਦੀ ਦੱਸਿਆ. ਮਹਾਨ ਵਿਅਕਤੀ

ਲੋਕ ਸਭਾ ਚੋਣਾਂ 'ਚ ਇਤਿਹਾਸਕ ਜਿੱਤ ਪ੍ਰਾਪਤ ਕਰਨ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਰਿੰਦਰ ਮੋਦੀ ਨੂੰ ਜਿੱਤ ਦੀ ਵਧਾਈ ਦਿੱਤੀ ਏ.... ਡੋਨਾਲਡ ਟਰੰਪ ਨੇ ਟਵੀਟ ਕਰ ਕੇ ਨਰਿੰਦਰ ਮੋਦੀ ਨੂੰ ਇਸ ਜਿੱਤ ਲਈ ਵਧਾਈ ਦੇਣ ਦੇ ਨਾਲ ਉਨ੍ਹਾਂ ਨੂੰ ਮਹਾਨ ਵਿਅਕਤੀ ਦੱਸਿਆ... ਉਨ੍ਹਾ ਕਿਹਾ ਕਿ ਭਾਰਤ ਦੇ ਲੋਕ ਕਿਸਮਤ ਵਾਲੇ ਨੇ ਕਿ ਉਨ੍ਹਾਂ ਕੋਲ ਨਰੇਂਦਰ ਮੋਦੀ ਵਰਗਾ ਦੂਰਅੰਦੇਸ਼ ਵਿਅਕਤੀ ਏ... ਇਸ ਤੋਂ ਇਲਾਵਾ ਅਮਰੀਕਾ ਦੀ ਇਕ ਹੋਰ ਨੇਤਾ ਅਤੇ ਡੋਨਾਲਡ ਟਰੰਪ ਦੀ ਬੇਟੀ ਇਵਾਂਕਾ ਟਰੰਪ ਨੇ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਜਿੱਤ ਦੀ ਵਧਾਈ ਦਿੱਤੀ ਏ.... ਇਵਾਂਕਾ ਨੇ ਟਵੀਟ ਕੀਤਾ 'ਸ਼ਾਨਦਾਰ ਜਿੱਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ, ਭਾਰਤ ਦੇ ਵਿਲੱਖਣ ਲੋਕਾਂ ਲਈ ਅੱਗੇ ਦਾ ਸਮਾਂ ਸ਼ਾਨਦਾਰ ਹੋਵੇਗਾ.... ਜਵਾਬ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਵੀ ਇਵਾਂਕਾ ਟਰੰਪ ਦਾ ਧੰਨਵਾਦ ਕੀਤਾ।...ਉਨ੍ਹਾਂ ਲਿਖਿਆ ਕਿ 'ਸ਼ੁਕਰਿਆ ਇਵਾਂਕਾ ਟਰੰਪ... ਤੁਹਾਡੇ ਵਰਗੇ ਭਾਰਤ ਦੇ ਸੱਚੇ ਦੋਸਤ ਤੋਂ ਸ਼ੁੱਭ ਕਮਾਨਾਵਾਂ ਮਿਲਣਾ ਅਨਮੋਲ ਏ....

Hot News

Contact Us

Copyright ©2019. Website Powered By NetMatic Technologies All Rights Reserved.