Follow us on

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਇੱਕ ਵਾਰ ਮੁੜ ਭਾਰਤ ਤੋਂ ਹੋਏ ਖਫ਼ਾ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਇੱਕ ਵਾਰ ਮੁੜ ਭਾਰਤ ਵਿੱਚ ਅਮਰੀਕੀ ਉਤਪਾਦਾਂ 'ਤੇ ਲੱਗਣ ਵਾਲੇ ਟੈਰਿਫ ਦੇ ਮੁੱਦੇ 'ਤੇ ਖੁੱਲ੍ਹ ਕੇ ਨਾਰਾਜ਼ਗੀ ਜ਼ਾਹਰ ਕੀਤੀ ਏ....ਟਰੰਪ ਨੇ ਕਿਹਾ ਏ ਕਿ ਅਮਰੀਕਾ ਨੂੰ ਭਾਰਤ ਦਾ ਇਹ ਵਤੀਰਾ ਬਿਲਕੁੱਲ ਵੀ ਸਵੀਕਾਰ ਨਹੀਂ... ਉਨ੍ਹਾਂ ਟਵੀਟ ਜ਼ਰੀਏ ਕਿਹਾ ਕਿ ਭਾਰਤ ਦਿਨੋਂ-ਦਿਨ ਅਮਰੀਕੀ ਉਤਪਾਦਾਂ 'ਤੇ ਟੈਰਿਫ ਵਿੱਚ ਵਾਧਾ ਕਰ ਰਿਹਾ ਏ..... ਇਸ ਨੂੰ ਲੰਮੇ ਸਮੇਂ ਤਕ ਸਵੀਕਾਰ ਨਹੀਂ ਕੀਤਾ ਜਾਏਗਾ....ਇਹ ਪਹਿਲੀ ਵਾਰ ਨਹੀਂ ਜਦੋਂ ਟਰੰਪ ਨੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੋਏ....ਪਿਛਲੇ ਮਹੀਨੇ ਦੇ ਆਖ਼ੀਰ ਵਿੱਚ ਵੀ ਟਰੰਪ ਨੇ ਇੱਕ ਟਵੀਟ ਜਰੀਏ ਨਰਾਜਗੀ ਜ਼ਾਹਿਰ ਕੀਤੀ ਸੀ...ਅਤੇ ਟਰੰਪ ਸਰਕਾਰ ਨੇ ਪਿਛਲੇ ਦਿਨੀਂ ਭਾਰਤ ਨੂੰ GSP ਤੋਂ ਹਟਾ ਦਿੱਤਾ ਸੀ.... ਇਸ ਦੇ ਬਾਅਦ ਭਾਰਤ ਨੇ ਵੀ 15 ਜੂਨ ਨੂੰ ਅਮਰੀਕਾ ਤੋਂ ਦਰਾਮਦ ਹੋਣ ਵਾਲੇ ਅਖਰੋਟ ਅਤੇ ਸੇਬ ਸਮੇਤ ਵੱਖ-ਵੱਖ ਵਸਤੂਆਂ 'ਤੇ ਦਰਾਮਦ ਟੈਕਸ ਵਧਾ ਦਿੱਤਾ ਸੀ....

 

Hot News

Contact Us

Copyright ©2019. Website Powered By NetMatic Technologies All Rights Reserved.