Follow us on

ਮੱਧ ਪ੍ਰਦੇਸ਼ ਤੋਂ ਭਾਜਪਾ ਸੰਸਦ ਮੈਂਬਰ ਡਾ. ਵੀਰੇਂਦਰ ਕੁਮਾਰ ਹੋਣਗੇ 17ਵੀਂ ਲੋਕ ਸਭਾ ਦੇ ਪ੍ਰੋਟੇਮ ਸਪੀਕਰ

ਮੱਧ ਪ੍ਰਦੇਸ਼  ਦੇ ਟੀਕਮਗੜ੍ਹ ਤੋਂ ਭਾਜਪਾ ਸੰਸਦ ਮੈਂਬਰ ਡਾ. ਵੀਰੇਂਦਰ ਕੁਮਾਰ 17ਵੀਂ ਲੋਕ ਸਭਾ ਦੇ ਪ੍ਰੋਟੇਮ ਸਪੀਕਰ ਹੋਣਗੇ...... ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨੂੰ ਉਹ ਸਦਨ ਦੀ ਮੈਂਬਰੀ  ਦੀ ਸਹੁੰ ਚੁਕਾਉਣਗੇ..... ਉਹ 7ਵੀਂ ਵਾਰ ਸੰਸਦ ਮੈਂਬਰ ਚੁਣੇ ਗਏ ਨੇ.... ਵੀਰੇਂਦਰ ਕੁਮਾਰ ਖਟੀਕ ਦਲਿਤ ਭਾਈਚਾਰੇ ਨਾਲ ਸਬੰਧ ਰਖਦੇ ਨੇ.... ਅਤੇ ਲੋਅ ਪ੍ਰੋਫਾਈਲ ਨੇਤਾ ਦੇ ਤੌਰ 'ਤੇ ਉਨ੍ਹਾਂ ਦੀ ਪਛਾਣ  ਏ...ਮੋਦੀ ਦੀ ਅਗਵਾਈ ਵਾਲੀ ਪਹਿਲੀ ਸਰਕਾਰ 'ਚ ਉਹ ਘੱਟ ਗਿਣਤੀ ਮੰਤਰਾਲੇ , ਅਤੇ  ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ 'ਚ ਰਾਜ ਮੰਤਰੀ ਸਨ... ਪ੍ਰੋਟੇਮ ਸਪੀਕਰ ਨੂੰ ਲੋਕ ਸਭਾ ਦੇ ਨਿਯਮਿਤ ਸਪੀਕਰ ਦੀ  ਚੋਣ ਤੋਂ ਪਹਿਲਾਂ ਕੰਮਕਾਰ ਨੂੰ ਅੰਜਾਮ ਦੇਣ ਲਈ ਨਿਯੁਕਤ ਕੀਤਾ ਜਾਂਦਾ ਏ.....ਪ੍ਰੋਟੇਮ ਸਪੀਕਰ ਸਦਨ ਦੇ ਸਭ ਤੋਂ ਸੀਨੀਅਰ ਮੈਂਬਰ ਨੂੰ ਬਣਾਇਆ ਜਾਂਦਾ ਏ.. ਬਚਪਨ ਤੋਂ ਹੀ ਆਰ.ਐੱਸ.ਐੱਸ. ਨਾਲ ਜੁੜੇ ਡਾ. ਵੀਰੇਂਦਰ ਕੁਮਾਰ ਨੂੰ ਸਾਗਰ ਅਤੇ ਟੀਕਮਗੜ੍ਹ ਖੇਤਰਾਂ 'ਚ ਸਾਦਗੀ ਲਈ ਜਾਣਿਆ ਜਾਂਦਾ ਏ.....

Hot News

Contact Us

Copyright ©2019. Website Powered By NetMatic Technologies All Rights Reserved.