ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਦਿੱਲੀ ਤੋਂ ਸ੍ਰੀ ਨਨਕਾਣਾ ਸਾਹਿਬ ਤੱਕ ਕਢੇ ਜਾਣ ਵਾਲੇ ਨਗਰ ਕੀਰਤਨ ਦੀ ਤਰੀਕ 'ਚ ਤਬਦੀਲੀ ਕੀਤੀ ਏ.....ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ DSGMC ਦੇ ਪ੍ਰਧਾਨ ਮਨਜਿਦਰ ਸਿੰਘ ਸਿਰਸਾ ਨੇ ਕਿਹਾ ਕਿ 28 ਅਕਤੂਬਰ ਨੂੰ ਸਜਾਇਆ ਜਾਣ ਵਾਲਾ ਨਗਰ ਕੀਰਤਨ ਹੁਣ 13 ਅਕਤੂਬਰ ਨੂੰ ਸਜਾਇਆ ਜਾਵੇਗਾ....ਸਿਰਸਾ ਨੇ ਕਿਹਾ ਕਿ ਦਿੱਲੀ ਕਮੇਟੀ ਨੇ ਇਸ ਪ੍ਰੋਗ੍ਰਾਮ ਵਿੱਚ ਤਬਦੀਲੀ ਪਰਮਜੀਤ ਸਿੰਘ ਸਰਨਾ ਵਲੋਂ ਅਪਨਾਏ ਗਏ ਟਕਰਾਅ ਵਾਲੇ ਰਵਈਏ ਕਾਰਨ ਕੀਤੀ ਗਈ ਏ.....ਕਿਉਕਿ ਉਹ ਨਗਰ ਕੀਰਤਨ ਕੱਢਣ ਲਈ ਬਾਜ਼ਿਦ ਨੇ....ਉਨ੍ਹਾਂ ਕਿਹਾ ਕਿ ਸਰਨਾ ਦੇ ਸਟੈਂਡ ਕਾਰਨ ਸਿੱਖ ਸੰਗਤ 'ਚ ਦੁਬਿਧਾ ਬਣੀ ਹੋਈ ਏ ...ਅਤੇ ਸਾਰੇ ਵਿਸ਼ਵ ਵਿੱਚ ਸਿੱਖ ਮਜ਼ਾਕ ਦਾ ਪਾਤਰ ਬਣੇ ਨੇ...ਜਿਸ ਨੂੰ ਵੇਖਦਿਆਂ ਅਸੀਂ ਟਕਰਾਅ ਟਾਲਣ ਲਈ ਪ੍ਰੋਗ੍ਰਾਮ 'ਚ ਤਬਦੀਲੀ ਕੀਤੀ ਏ...