Follow us on

ਖ਼ਾਲਿਸਤਾਨ ਸਮਰਥਕ ਗੋਪਾਲ ਚਾਵਲਾ ਦੇ ਗਲ੍ਹੇ ਮਿਲਣ ਦੇ ਮੁੱਦੇ ਤੇ DSGMC ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਿੱਤੀ ਸਫਾਈ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੁਲਤਾਨਪੁਰ ਲੋਧੀ ਤਕ ਕੱਢੇ ਜਾਣ ਵਾਲੇ ਪਹਿਲੇ ਕੌਮਾਂਤਰੀ ਨਗਰ ਕੀਰਤਨ ਤੋਂ ਪਹਿਲਾਂ ਵੱਡਾ ਵਿਵਾਦ ਖੜਾ ਹੋ ਗਿਆ ਏ.... ਐਸਜੀਪੀਸੀ ਜਥੇ ਨਾਲ ਪਾਕਿ ਗਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਖ਼ਾਲਿਸਤਾਨ ਸਮਰਥਕ ਗੋਪਾਲ ਚਾਵਲਾ ਦੀ ਇਕੱਠਿਆਂ ਦੀ ਇਕ ਫੋਟੋ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਏ....ਮੁੱਦਾ ਗੰਭੀਰ ਹੁੰਦਾ ਵੇਖ ਮਨਜਿੰਦਰ ਸਿੰਘ ਸਿਰਸਾ  ਨੇ ਨਨਕਾਣਾ ਸਾਹਿਬ ਤੋਂ ਆਪਣੇ ਫੇਸਬੁੱਕ ਪੇਜ ਤੇ ਇੱਕ ਵੀਡੀਓ ਪਾ ਕੇ ਇਸ ਮਾਮਲੇ ਤੇ  ਸਫ਼ਾਈ ਦਿੱਤੀ ਏ.....ਸਿਰਸਾ ਨੇ ਇਸ ਨੂੰ ਚਾਵਲਾ ਦੀ ਸਾਜ਼ਿਸ਼ ਕਰਾਰ ਦਿੱਤਾ....ਅਤੇ ਕਿਹਾ ਕਿ ਚਾਵਲਾ ਦੇ ਗੰਨ ਮੈਂਨ ਧੋਖੇ ਨਾਲ ਪਿਛੇ ਤੋਂ ਇਹ ਤਸਵੀਰ ਖਿੱਚੀ ਏ....ਉੱਧਰ ਸਿਰਸਾ ਦੀ ਵੀਡੀਓ ਮਗਰੋਂ ਗੋਪਾਲ ਚਾਵਲਾ ਨੇ ਵੀ ਵੀਡੀਓ ਜਾਰੀ ਕਰਕੇ ਕਿਹਾ ਕਿ ਸਿਰਸਾ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ ਏ...ਅਤੇ ਇਸ ਦੌਰਾਨ ਦੋਵੇਂ ਇੱਕ ਦੂਜੇ ਦੇ ਗਲ੍ਹੇ ਵੀ ਲੱਗੇ ਸਨ....

Hot News

Contact Us

Copyright ©2019. Website Powered By NetMatic Technologies All Rights Reserved.