Follow us on

ਬਿਹਾਰ ਦੇ ਪੰਜ ਜ਼ਿਲ੍ਹਿਆਂ 'ਚ ਚਮਕੀ ਬੁਖ਼ਾਰ ਨਾਲ ਮਰਨ ਵਾਲੇ ਬੱਚਿਆਂ ਦੀ ਗਿਣਤੀ ਹੋਈ 36

ਬਿਹਾਰ ਦੇ ਮੁਜ਼ੱਫਰਨਗਰ ਸਮੇਤ ਕੁੱਲ ਪੰਜ ਜ਼ਿਲ੍ਹਿਆਂ ਵਿੱਚ ਚਮਕੀ ਬੁਖ਼ਾਰ ਨਾਲ ਪਿਛਲੇ ਕਰੀਬ 24 ਘੰਟਿਆਂ ਵਿੱਚ 12 ਬੱਚਿਆਂ ਦੀ ਮੌਤ ਹੋ ਚੁੱਕੀ ਏ... ਹੁਣ ਤਕ ਕੁੱਲ 36 ਬੱਚਿਆਂ ਦੀ ਮੌਤ ਹੋ ਚੁੱਕੀ ਏ...ਅਤੇ 135 ਬੱਚਿਆਂ ਦਾ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਏ.... ਬੱਚਿਆਂ ਦੇ ਇਲਾਜ ਅਤੇ ਜਾਂਚ ਲਈ ਕੇਂਦਰ ਦੀ ਟੀਮ ਬਿਹਾਰ ਪਹੁੰਚ ਰਹੀ ਏ....ਮੁਜ਼ੱਫਰਨਗਰ ਦੇ ਸਿਵਲ ਸਰਜਨ ਡਾ. ਸ਼ੈਲੇਸ਼ ਪ੍ਰਸਾਦ ਨੇ ਦੱਸਿਆ ਏ ਕਿ ਸੂਬੇ ਦੇ ਪੰਜ ਜ਼ਿਲ੍ਹਿਆਂ, ਮੁਜ਼ੱਫਰਨਗਰ, ਸੀਤਾਮੜੀ, ਸ਼ਿਵਹਰ, ਵੈਸ਼ਾਲੀ, ਪੂਰਬੀ ਚੰਪਾਰਣ 'ਚ ਅਣਪਛਾਤੀਆਂ ਬਿਮਾਰੀਆਂ ਨਾਲ ਮਰਨ ਵਾਲੇ ਬੱਚਿਆਂ ਦੀ ਗਿਣਤੀ 36 ਹੋ ਗਈ ਏ.....ਇਨ੍ਹਾਂ ਵਿੱਚੋਂ 26 ਬੱਚੇ ਮੁਜ਼ੱਫਰਨਗਰ ਦੇ ਨੇ....ਉਧਰ ਕੇਂਦਰ ਸਰਕਾਰ ਨੇ ਉੱਚ-ਪੱਧਰੀ ਟੀਮ ਦਾ ਗਠਨ ਕੀਤਾ ਏ.. ਜੋ ਬਿਹਾਰ ਦਾ ਦੌਰਾ ਕਰਕੇ ਮੁਜ਼ੱਫਰਨਗਰ ਅਤੇ ਗਯਾ ਵਿੱਚ ਬਿਮਾਰੀ ਦੀ ਰੋਕ ਥਾਮ ਲਈ ਸੂਬਾ ਸਰਕਾਰ ਦੀ ਮਦਦ ਕਰੇਗੀ...

Hot News

Contact Us

Copyright ©2019. Website Powered By NetMatic Technologies All Rights Reserved.