Follow us on

ICC ਵਰਲਡ ਕੱਪ 2019 ਜਿੱਤ ਕੇ ਇੰਗਲੈਂਡ ਪਹਿਲੀ ਵਾਰ ਬਣਿਆ " ਵਿਸ਼ਵ ਚੈਂਪੀਅਨ "

ਇਯੋਨ ਮੋਰਗਨ ਦੀ ਕਪਤਾਨੀ 'ਚ ਇੰਗਲੈਂਡ ਕ੍ਰਿਕਟ ਟੀਮ ਇਤਿਹਾਸ ਰਚਦੇ ਹੋਏ ਪਹਿਲੀ ਵਾਰ ਵਿਸ਼ਵ ਚੈਂਪੀਅਨ ਬਣ ਗਈ ਏ.... ਇੰਗਲੈਂਡ ਨੇ ਫਾਈਨਲ 'ਚ ਨਿਊਜ਼ੀਲੈਂਡ ਨੂੰ ਹਰਾ ਕੇ ਆਈ. ਸੀ. ਸੀ. ਵਿਸ਼ਵ ਕੱਪ 2019 ਦੀ ਟਰਾਫੀ 'ਤੇ ਕਬਜ਼ਾ ਕਰ ਲਿਆ ਏ....ਕ੍ਰਿਕਟ ਵਿਸ਼ਵ ਕੱਪ ਦੇ 44 ਸਾਲਾਂ ਦੇ ਇਤਿਹਾਸ 'ਚ ਪਹਿਲੀ ਵਾਰ ਕ੍ਰਿਕਟ ਦੇ ਜਨਮਦਾਤਾ ਇੰਗਲੈਂਡ ਨੇ ਵਿਸ਼ਵ ਕੱਪ ਜਿੱਤਿਆ ਏ.... ਇਸ ਤੋਂ ਪਹਿਲਾਂ ਇੰਗਲੈਂਡ ਕਦੀ ਵੀ ਇਸ ਮੁਕਾਮ ਤਕ ਨਹੀਂ ਪਹੁੰਚਿਆ ....ਇਸ ਦੌਰਾਨ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਨਿਊਜ਼ੀਲੈਂਡ ਨੇ ਅੱਠ ਵਿਕਟਾਂ ਦੇ ਨੁਕਸਾਨ 'ਤੇ 241 ਦੌੜਾਂ ਬਣਾਈਆਂ ਸੀ .....ਜਿਸ ਮਗਰੋਂ ਟੀਚੇ ਦਾ ਪਿਛਾ ਕਰਨ ਉੱਤਰੀ  ਇੰਗਲੈਂਡ ਦੀ ਟੀਮ ਵੀ 241 ਦੌੜਾਂ ਤੇ ਹੀ ਢੇਰ ਹੋ ਗਈ...ਮੈਚ ਟਾਈ ਹੋਣ ਮਗਰੋਂ ਦੋਵਾਂ ਟੀਮਾਂ ਨੇ ਸੁਪਰ ਓਵਰ ਖੇਡੇ ...ਇਸ ਦਰਮਿਆਨ ਵੀ ਦੋਵੇਂ ਟੀਮਾਂ ਬਰਾਬਰ ਰਹੀਆਂ....ਜਿਸ ਮਗਰੋਂ ਸਭ ਤੋਂ ਵੱਧ ‘ ਚੌਕੇ ਛਿੱਕੇ ਮਾਰਨ ਵਾਲੀ ਟੀਮ ਨੂੰ ਜੇਤੂ ਕਰਾਰ ਦਿੱਤਾ ਗਿਆ....ਜਿਸ ਵਿੱਚ ਮੇਜ਼ਬਾਨ ਇੰਗਲੈਂਡ ਨੇ ਬਾਜ਼ੀ ਮਾਰਦੇ ਹੋਏ  1975 ਤੋਂ ਚੱਲੀ ਆ ਰਹੀ ਖ਼ਿਤਾਬ ਦੀ ਉਡੀਕ ਖ਼ਤਮ ਕਰਦਿਆਂ ਇਹ ਮੁਕਾਬਲਾ ਆਪਣੀ ਝੋਲੀ ਪਾ ਲਿਆ....

Hot News

Contact Us

Copyright ©2019. Website Powered By NetMatic Technologies All Rights Reserved.