Follow us on

ਫਤਿਹਵੀਰ ਦੀ ਮੌਤ ਮਗਰੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਪਾਈ ਗਈ ਜਨਹਿਤ ਪਟੀਸ਼ਨ

ਦੋ ਸਾਲ ਦੇ ਮਾਸੂਮ ਫ਼ਤਹਿਵੀਰ ਦੀ ਕੁਰਬਾਨੀ ਮਗਰੋਂ ਹੁਣ ਹਾਈਕੋਰਟ ਨੇ ਸਰਕਾਰ ਨੂੰ ਖੁੱਲ੍ਹੇ ਪਏ ਬੋਰਵੈੱਲ ਬੰਦ ਕਰਨ ਦੇ ਨਿਰਦੇਸ਼ ਦਿੱਤੇ ਨੇ.... ਪੰਜਾਬ ਤੇ ਹਰਿਆਣਾ ਉੱਚ ਅਦਾਲਤ ਦਾ ਇਹ ਫੈਸਲਾ ਫ਼ਤਹਿਵੀਰ ਦੇ ਬੋਰਵੈੱਲ ਵਿੱਚ ਡਿੱਗਣ ਮਗਰੋਂ ਜਨਹਿਤ ਪਟੀਸ਼ਨ ਦੀ ਸੁਣਵਾਈ ਦੌਰਾਨ ਸਾਹਮਣੇ ਆਇਆ ਏ... ਉੱਧਰ, ਫ਼ਤਹਿਵੀਰ ਦੀ ਮੌਤ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਬੋਰਵੈੱਲ ਸਬੰਧੀ ਰਿਪੋਰਟ ਦੇਣ ਦੇ ਹੁਕਮ ਦਿੱਤੇ ਨੇ.... ਇਸ 'ਤੇ ਕਾਰਵਾਈ ਕਰਦਿਆਂ ਸੂਬੇ ਵਿੱਚ 45 ਖੁੱਲ੍ਹੇ ਬੋਰਵੈੱਲ ਬੰਦ ਕੀਤੇ ਗਏ ਨੇ.... ਇਨ੍ਹਾਂ ਵਿੱਚੋਂ 26 ਬੋਰਵੈੱਲ ਤਾਂ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਹੀ ਪਾਏ ਗਏ ਤੇ 13 ਬੱਸੀ ਪਠਾਣਾ ਅਤੇ ਖੇੜਾ ਬਲਾਕਾਂ ਵਿੱਚ ਨੇ.... ਪਟਿਆਲਾ ਤੇ ਕਪੂਰਥਲਾ ਵਿੱਚ ਤਿੰਨ-ਤਿੰਨ, ਗੁਰਦਾਸਪੁਰ ਵਿੱਚ ਦੋ ਤੇ ਰੋਪੜ ਤੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਇੱਕ-ਇੱਕ ਬੋਰਵੈੱਲ ਖੁੱਲ੍ਹਾ ਪਾਇਆ ਗਿਆ.... ਜ਼ਿਕਰਯੋਗ ਏ ਕਿ ਦੋ ਸਾਲ ਦਾ ਫ਼ਤਹਿਵੀਰ ਬੀਤੇ ਵੀਰਵਾਰ ਬੋਰਵੈੱਲ ਵਿੱਚ ਡਿੱਗ ਪਿਆ ਸੀ ਤੇ ਉਸ ਨੂੰ ਤਕਰੀਬਨ 110 ਘੰਟਿਆਂ ਬਾਅਦ ਉਸਦੀ ਮੌਤ ਹੋ ਗਈ....

Hot News

Contact Us

Copyright ©2019. Website Powered By NetMatic Technologies All Rights Reserved.