Follow us on

ਬੋਰਵੈੱਲ ਚ ਡਿੱਗਣ ਮਗਰੋਂ ਮੌਤ ਦੇ ਮੂੰਹ ਚ ਗਏ ਦੋ ਸਾਲਾ ਫ਼ਤਹਿਵੀਰ ਦਾ ਕੀਤਾ ਗਿਆ ਅੰਤਿਮ ਸਸਕਾਰ

 

ਬੋਰਵੈੱਲ ਚ ਡਿੱਗਣ ਮਗਰੋਂ ਮੌਤ ਦੇ ਮੂੰਹ ਚ ਗਏ  ਦੋ  ਸਾਲਾ ਫ਼ਤਹਿਵੀਰ ਦਾ ਅੱਜ ਉਸ ਦੇ ਜੱਦੀ ਪਿੰਡ ਭਗਵਾਨਪੁਰਾ 'ਚ ਅੰਤਿਮ  ਸਸਕਾਰ ਕਰ ਦਿੱਤਾ ਗਿਆ....ਇਸ ਮੌਕੇ ਮੌਜੂਦ ਲੋਕਾਂ ਨੇ ਪ੍ਰਸ਼ਾਸ਼ਨ ਖਿਲਾਫ਼ ਜੰਮ ਕੇ ਨਾਰੇਬਾਜ਼ੀ ਕਰਦਿਆਂ ਫਤਿਹਵੀਰ ਨੂੰ ਨਮ ਅੱਖਾਂ ਨਾਲ ਵਿਧਾਈ ਦਿੱਤੀ.....ਉਧਰ ਲੋਕਾਂ ਵੱਲੋਂ ਮਾਸੂਮ ਫ਼ਤਹਿਵੀਰ ਦੀ ਮੌਤ ਦੇ ਵਿਰੋਧ ਵਿੱਚ ਲਾਏ ਧਰਨੇ ਪ੍ਰਦਰਸ਼ਨ ਜਾਰੀ ਨੇ.... ਸੋਸ਼ਲ ਮੀਡੀਆ 'ਤੇ ਲਗਾਤਾਰ ਲੋਕ ਸਰਕਾਰ ਖਿਲਾਫ ਰੋਸ ਕੱਢ ਰਹੇ ਨੇ....ਸੁਨਾਮ ਅਤੇ ਸੰਗਰੂਰ ‘ਚ ਕਈ ਥਾਵਾਂ 'ਤੇ ਰੋਡ ਜਾਮ ਕਰਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਏ.... ਸੁਨਾਮ ਦੇ  ਵੱਖ-ਵੱਖ ਇਲਾਕਿਆਂ ‘ਚ ਬਾਜ਼ਾਰ ਬੰਦ ਪਏ ਨੇ.... ਲੋਕਾਂ ਦਾ ਕਹਿਣਾ ਏ .... ਕਿ ਬੱਚੇ ਦੀ ਮੌਤ ਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਏ....ਉਧਰ ਪੀਜੀਆਈ ਚੰਡੀਗੜ੍ਹ ਦੇ ਡਾਕਟਰਾਂ ਨੇ ਫ਼ਤਹਿਵੀਰ ਦੀ ਮੌਤ ਬਾਰੇ ਖ਼ੁਲਾਸਾ ਕੀਤਾ ਏ ਕਿ ਕੁਝ ਦਿਨ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ.... ਛੇ ਦਿਨਾਂ ਬਾਅਦ ਬੋਰਵੈੱਲ ਵਿੱਚੋਂ ਕੱਢੇ ਫ਼ਤਹਿਵਾਰ ਨੂੰ ਤੁਰੰਤ ਐਂਬੂਲੈਂਸ ਰਾਹੀਂ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਲਿਆਂਦਾ ਗਿਆ ਸੀ.... ਪੋਸਟ ਮਾਰਟਮ ਮਗਰੋਂ ਡਾਕਟਰਾਂ ਨੇ ਹੁਣ ਫ਼ਤਹਿਵੀਰ ਬਾਰੇ ਮੈਡੀਕਲ ਬੁਲਿਟਨ ਜਾਰੀ ਕੀਤਾ ਏ...

Hot News

Contact Us

Copyright ©2019. Website Powered By NetMatic Technologies All Rights Reserved.