Follow us on

ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ 'ਚ ਖੁਲਿਆ ਪਹਿਲਾਂ ਸਿੱਖ ਮਿਊਜ਼ੀਅਮ

ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ 'ਚ ਸਿੱਖ ਸੱਭਿਆਚਾਰ ਅਤੇ ਪਰੰਪਰਾ ਨੂੰ ਪ੍ਰਦਰਸ਼ਿਤ ਕਰਦਾ ਇਕ ਮਿਊਜ਼ੀਅਮ ਖੋਲ੍ਹਿਆ ਗਿਆ ਏ.... ਇਸ ਮਿਊਜ਼ੀਅਮ ਨੂੰ  ਸ੍ਰੀ ਗੁਰੂ ਤੇਗ਼ ਬਹਾਦਰ ਸਿੱਖ ਮਿਉਅਜ਼ੀਮ ਦਾ ਨਾਮ ਦਿੱਤਾ ਗਿਆ ਏ... ਮਿਊਜ਼ੀਅਮ ਦੇ ਮੈਨੇਜਰ ਸੰਦੀਪ ਸਿੰਘ ਦਾ ਕਹਿਣਾ ਏ ਕਿ ਸਾਡਾ ਮਕਸਦ ਨੌਜਵਾਨ ਪੀੜ੍ਹੀ ਅਤੇ ਨਵੀਂ ਪੀੜ੍ਹੀ ਨੂੰ ਸਿੱਖ ਇਤਿਹਾਸ ਨਾਲ ਜੋੜਨਾ ਏ.... ਇਥੇ ਆਉਣਵਾਲੇ ਸੈਲਾਨੀ ਸਿੱਖ ਇਤਿਹਾਸ , 10 ਗੁਰੂ ਸਾਹਿਬਾਨ ਬਾਰੇ ਜਾਣ ਸਕਦੇ ਨੇ... ਉਨ੍ਹਾਂ ਕਿਹਾ ਕਿ ਖਾਸ ਕਰਕੇ ਬੱਚਿਆਂ ਨੂੰ ਸਿੱਖ ਗੁਰੂਆਂ ਨੂੰ ਜਾਣਨਾ ਬਹੁਤ ਜ਼ਰੂਰੀ ਏ... ਪਰ ਇਸ ਦੇ ਨਾਲ ਨਾਲ ਸਿੱਖ ਇਤਿਹਾਸ ਚ ਆਪਣਾ ਅਹਿਮ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਬਾਰੇ ਜਾਨਣ ਦੀ ਵੀ ਲੋੜ ਏ..... ਇਸ ਲਈ ਇਸ ਮਿਊਜ਼ੀਅਮ ਨੂੰ ਇਨ੍ਹਾਂ ਸਭ ਗੱਲਾਂ ਨੂੰ ਧਿਆਨ 'ਚ ਰੱਖਕੇ ਬਣਾਇਆ ਗਿਆ ਏ.....ਸੰਦੀਪ ਨੇ ਕਿਹਾ ਕਿ ਸਾਡੇ ਕੋਲ 'ਹੋਮ ਥੀਏਟਰ' ਵੀ ਏ....ਜਿੱਥੇ ਸੈਲਾਨੀ ਫਿਲਮਾਂ ਜ਼ਰੀਏ ਸਿੱਖ ਇਤਿਹਾਸ ਸਬੰਧੀ ਜਾਣਕਾਰੀ ਵੇਖ ਸਕਦੇ ਨੇ...

Hot News

Contact Us

Copyright ©2019. Website Powered By NetMatic Technologies All Rights Reserved.