Follow us on

ਦਿੱਲੀ 'ਚ ਇਕ ਦਿਨ 'ਚ 5 ਕਤਲ ਦੀਆਂ ਘਟਨਾਵਾਂ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਦਾ ਖੜਕਾਇਆ ਦਰਵਾਜ਼ਾ

ਦਿੱਲੀ 'ਚ ਇਕ ਦਿਨ 'ਚ 5 ਕਤਲ ਦੀਆਂ ਘਟਨਾਵਾਂ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਪੁਲਸ 'ਤੇ ਸਵਾਲ ਚੁੱਕੇ ਨੇ.... ਕੇਜਰੀਵਾਲ ਨੇ ਰਾਸ਼ਟਰੀ ਰਾਜਧਾਨੀ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਜੋ ਟਵੀਟ ਕੀਤਾ, ਉਸ ਦਾ ਦਿੱਲੀ ਪੁਲਸ ਵਲੋਂ ਤਿੱਖਾ ਜਵਾਬ ਮਿਲਿਆ ਏ.... ਦਿੱਲੀ ਪੁਲਸ ਨੇ ਉਨ੍ਹਾਂ ਨੂੰ ਜਵਾਬ ਦਿੰਦੇ ਹੋਏ ਦਾਅਵਾ ਕੀਤਾ ਕਿ ਅਪਰਾਧ 'ਚ ਭਾਰੀ ਕਮੀ ਆਈ ਏ...  ਕੇਜਰੀਵਾਲ ਨੇ ਲਿਖਿਆ ਕਿ ਪਿਛਲੇ 24 ਘੰਟਿਆਂ 'ਚ ਦਿੱਲੀ 'ਚ 5 ਕਤਲ ਇਕ ਬੇਹੱਦ ਗੰਭੀਰ ਸਥਿਤੀ ਏ.... ਮੈਂ ਉੱਪ ਰਾਜਪਾਲ ਦਿੱਲੀ ਅਤੇ ਗ੍ਰਹਿ ਮੰਤਰਾਲੇ ਨੂੰ ਅਪੀਲ ਕਰਦਾ ਹਾਂ ਕਿ ਉਹ ਤੁਰੰਤ ਰਾਸ਼ਟਰੀ ਰਾਜਧਾਨੀ ਦੀ ਕਾਨੂੰਨ ਵਿਵਸਥਾ ਤੇ ਧਿਆਨ ਦੇਣ ..... ਇਸ ਤੋਂ ਬਾਅਦ ਦਿੱਲੀ ਪੁਲਸ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਟਵੀਟ ਕਰਦੇ ਹੋਏ ਕਿਹਾ ਕਿ ਦਿੱਲੀ 'ਚ ਕ੍ਰਾਈਮ ਘਟਿਆ ਏ, ਇਸ ਦੇ ਪਿੱਛੇ ਪੁਲਸ ਨੇ ਕੁਝ ਤਰਕ ਵੀ ਦਿੱਤੇ ਨੇ....

 

Hot News

Contact Us

Copyright ©2019. Website Powered By NetMatic Technologies All Rights Reserved.