Follow us on

ਆਪਣਾ ਦੂਜਾ ਕਾਰਜਕਾਲ ਸੰਭਾਲਦਿਆਂ ਹੀ ਭ੍ਰਿਸ਼ਟ ਅਧਿਕਾਰੀਆਂ ਖਿਲਾਫ ਐਕਸ਼ਨ 'ਚ ਆਈ ਕੇਂਦਰ ਸਰਕਾਰ

ਮੋਦੀ ਸਰਕਾਰ ਨੇ ਦੂਜੇ ਕਾਰਜਕਾਲ 'ਚ ਭ੍ਰਿਸ਼ਟ ਅਧਿਕਾਰੀਆਂ ਖਿਲਾਫ ਐਕਸ਼ਨ ਲੈਣਾ ਸ਼ੁਰੂ ਕਰ ਦਿੱਤਾ ਏ.... ਸਰਕਾਰ ਨੇ ਭ੍ਰਿਸ਼ਟਾਚਾਰ, ਯੋਣ-ਸ਼ੌਸ਼ਨ, ਜਬਰੀ ਵਸੂਲੀ, ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਦੋਸ਼ਾਂ ਅਧੀਨ ਇਨਕਮ ਟੈਕਸ ਦੇ 12 ਅਧਿਕਾਰੀਆਂ ਦੀ ਛੁੱਟੀ ਕਰ ਦਿੱਤੀ ਏ... ਇਸ ਸੂਚੀ 'ਚ ਜੁਆਇੰਟ ਕਮਿਸ਼ਨਰ ਰੈਂਕ ਦੇ ਅਧਿਕਾਰੀ ਖਿਲਾਫ਼ ਭ੍ਰਿਸ਼ਟਾਚਾਰ ਅਤੇ ਤਾਂਤਰਿਕ ਚੰਦਰਾਸੁਆਮੀ ਦੀ ਸਹਾਇਤਾ ਕਰਨ ਵਾਲੇ ਕਾਰੋਬਾਰੀਆਂ ਕੋਲੋਂ ਜ਼ਬਰਦਸਤੀ ਵਸੂਲੀ ਦੀਆਂ ਗੰਭੀਰ ਸ਼ਿਕਾਇਤਾਂ ਮਿਲੀਆਂ ਸਨ.... ਇਸ ਮਾਮਲੇ 'ਚ ਇੱਕ ਆਈ.ਆਰ.ਐੱਸ. ਰੈਂਕ ਦਾ ਅਧਿਕਾਰੀ ਵੀ ਸ਼ਾਮਲ ਏ ਜੋ ਨੋਇਡਾ 'ਚ ਤਾਇਨਾਤ ਸੀ... ਇਨ੍ਹਾਂ ਦੋਵਾਂ ਅਧਿਕਾਰੀਆਂ ਤੇ ਕਮਿਸ਼ਨਰ ਰੈਂਕ ਦੀਆਂ 2 ਆਈ.ਆਰ.ਐੱਸ. ਮਹਿਲਾ ਅਧਿਕਾਰੀਆਂ 'ਤੇ ਯੌਨ-ਸ਼ੋਸ਼ਣ ਦਾ ਦੋਸ਼  ਸੀ... ਇਹ ਸਾਰੇ ਅਧਿਕਾਰੀ ਆਮਦਨ ਟੈਕਸ ਵਿਭਾਗ 'ਚ ਕੰਮ ਕਰਦੇ ਸਨ... ਇਨ੍ਹਾਂ ਤੋਂ ਇਲਾਵਾ ਇਕ ਕਮਿਸ਼ਨਰ ਰੈਂਕ ਦੇ ਅਧਿਕਾਰੀ ਨੇ ਜਿਨ੍ਹਾਂ ਖਿਲਾਫ ਸੀ.ਬੀ.ਆਈ. ਨੇ ਆਮਦਨ ਤੋਂ ਜ਼ਿਆਦਾ ਜਾਇਦਾਦ ਰੱਖਣ ਦਾ ਕੇਸ ਦਰਜ ਏ.... ਇਨ੍ਹਾਂ ਅਧਿਕਾਰੀਆਂ ਨੂੰ ਵਿੱਤ ਮੰਤਰਾਲਾ ਦੇ ਨਿਯਮ 56 ਦੇ ਤਹਿਤ ਰਿਟਾਇਰ ਕੀਤਾ ਗਿਆ ਏ...

Hot News

Contact Us

Copyright ©2019. Website Powered By NetMatic Technologies All Rights Reserved.