Follow us on

ਗੁਰਜੀਤ ਸਿੰਘ ਔਜਲਾ ਨੇ ਆਪਣੇ ਵਿਰੋਧੀ ਹਰਦੀਪ ਸਿੰਘ ਪੁਰੀ ਤੇ ਸਾਧਿਆ ਨਿਸ਼ਾਨਾਂ

ਅਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਆਪਣੇ ਵਿਰੋਧੀ ਹਰਦੀਪ ਸਿੰਘ ਪੁਰੀ ਤੇ ਨਿਸ਼ਾਨਾਂ ਸਾਧਦਿਆਂ ਕਈ ਸਵਾਲ ਚੁੱਕੇ..... ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਏ ਕਿ ਹਰਦੀਪ ਪੁਰੀ ਲੋਕ ਸਭਾ ਨਹੀਂ ਬਲਕਿ ਵਿਧਾਨ ਸਭਾ  ਚੋਣ ਲੜ ਰਹੇ ਨੇ ... ਕਿਉਂਕਿ ਜੋ ਮੁੱਦੇ ਉਹ ਚੁੱਕ ਰਹੇ ਨੇ ਉਹ ਵਿਧਾਨਸਭਾ ਦੇ ਨੇ...ਨਾ ਕਿ ਲੋਕ ਸਭਾ ਦੇ ....ਉਨ੍ਹਾਂ ਕੇਂਦਰ ਸਰਕਾਰ ਤੇ ਸਿਆਸੀ ਵਾਰ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਜੋ 2014 ਚ ਲੋਕਾਂ ਨਾਲ ਵਾਅਦੇ ਕੀਤੇ ਸਨ ਉਹ ਅਜੇ ਤੱਕ ਪੂਰੇ ਨਹੀਂ ਕੀਤੇ....ਸਿਆਸੀ ਲੀਡਰਾਂ ਤੇ ਹੋ ਰਹੇ ਹਮਲਿਆਂ ਅਤੇ ਸਵਾਲਾਂ ਸਬੰਧੀ ਹੋ ਰਹੀ ਰਾਜਨੀਤੀ ਤੇ ਪੁਛੇ ਸਵਾਲ ਦਾ ਜਵਾਬ ਦੇਂਦੀਆਂ ਔਜਲਾ ਨੇ ਕਿਹਾ ਕਿ ਇਨ੍ਹਾਂ ਮਾਮਲਿਆਂ ਤੇ ਲੀਡਰਾਂ ਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ.....ਸਗੋਂ ਲੋਕਾਂ ਚ ਵਿਚਰ ਕੇ ਉਨ੍ਹਾਂ ਦੀਆਂ ਸਮਸਿਆਵਾਂ ਸੁਣਨੀਆਂ ਚਾਹੀਦੀਆਂ ਨੇ.....ਬੀਬੀ ਰਾਜਿੰਦਰ ਕੌਰ ਭੱਠਲ ਵਲੋਂ ਨੌਜਵਾਨ ਦੇ ਥੱਪੜ ਮਾਰਨ ਨੂੰ ਵੀ ਔਜਲਾ ਨੇ ਗਲਤ ਦੱਸਿਆ.....

Hot News

Contact Us

Copyright ©2019. Website Powered By NetMatic Technologies All Rights Reserved.