Follow us on

ਗੁਰੂ ਰਵਿਦਾਸ ਦਾ ਮੰਦਰ ਢਾਹੇ ਜਾਣ ਤੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਉਪ ਰਾਜਪਾਲ ਅਨਿਲ ਬੈਜਲ ਨਾਲ ਕੀਤੀ ਮੁਲਾਕਾਤ

ਦਿੱਲੀ ਦੇ ਤੁਗ਼ਲਕਾਬਾਦ 'ਚ ਗੁਰੂ ਰਵਿਦਾਸ ਦਾ ਮੰਦਰ ਢਾਹੇ ਜਾਣ ਤੋਂ ਪੈਦਾ ਵਿਵਾਦ ਦਰਮਿਆਨ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਹਰਦੀਪ ਪੁਰੀ ਨੇ ਅੱਜ ਉਪ ਰਾਜਪਾਲ ਅਨਿਲ ਬੈਜਲ ਨਾਲ ਮੁਲਾਕਾਤ ਕੀਤੀ.... ਪੁਰੀ ਨੇ ਬੈਜਲ ਨਾਲ ਗੁਰੂ ਰਵਿਦਾਸ ਮੰਦਰ ਦੀ ਥਾਂ ਖਾਲੀ ਕਰਾਉਣ ਦੇ ਸੁਪਰੀਮ ਕੋਰਟ ਦੇ ਹੁਕਮ ਸਮੇਤ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ...  ਹਰਦੀਪ ਪੁਰੀ ਨੇ ਅੱਜ ਇੱਕ ਟਵੀਟ ਕਰਦਿਆਂ ਕਿਹਾ ਕਿ 'ਅਸੀਂ, ਦਿੱਲੀ ਵਿਕਾਸ ਅਥਾਰਿਟੀ ਦੇ ਉੱਪ ਪ੍ਰਧਾਨ ਨੂੰ ਇਸ ਦਾ ਹੱਲ ਲੱਭਣ ਲਈ ਕਿਹਾ ਏ ਅਤੇ ਉਹ ਇਕ ਅਜਿਹੇ ਸਥਾਨ ਦੀ ਪਛਾਣ ਕਰਨ ਚ ਵਚਨਬੱਧ ਨੇ, ਜਿੱਥੇ ਮੰਦਰ ਮੁੜ ਸਥਾਪਤ ਕੀਤਾ ਜਾ ਸਕੇ.... ਉਨ੍ਹਾਂ ਕਿਹਾ ਉਨ੍ਹਾ ਇਸ ਸਬੰਧੀ ਮਾਣਯੋਗ ਅਦਾਲਤ 'ਚ ਅਪੀਲ ਕਰਨ ਦਾ ਵੀ ਸੁਝਾਅ ਦਿੱਤਾ ਏ... ਜ਼ਿਕਰਯੋਗ ਏ ਕਿ ਮੰਦਰ ਢਾਹੇ ਜਾਣ ਤੋਂ ਨਰਾਸ਼ ਰਵਿਦਾਸ ਭਾਈਚਾਰੇ ਵੱਲੋਂ ਅੱਜ ਪੰਜਾਬ ਦੇ ਕਈ ਹਿੱਸਿਆ ਨੂੰ ਪੂਰਨ ਤੋਰ ਤੇ ਬੰਦ ਕਰ ਦਿੱਤਾ ਗਿਆ ਅਤੇ ਉਨ੍ਹਾ ਧਰਨਾ ਪ੍ਰਦਰ੍ਸ਼ਨ ਕਰਦਿਆਂ ਹਾਈਵੇ ਜਾਮ ਕਰਕੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ...  

Hot News

Contact Us

Copyright ©2019. Website Powered By NetMatic Technologies All Rights Reserved.