Follow us on

ਬਠਿੰਡਾ 'ਚ ਹੜ੍ਹ ਵਰਗੇ ਬਣੇ ਹਲਾਤ ਲਈ ਹਰਸਿਮਰਤ ਨੇ ਮਨਪ੍ਰੀਤ ਬਾਦਲ ਨੂੰ ਦੱਸਿਆ ਜ਼ਿਮੇਵਾਰ

ਬੀਤੇ ਦੋ ਦਿਨ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਬਠਿੰਡਾ 'ਚ ਹੜ੍ਹ ਵਰਗੇ ਹਲਾਤ ਬਣਾ ਦਿਤੇ ਨੇ....ਅਤੇ ਹੁਣ ਇਸ ਮਾਮਲੇ ਤੇ ਸਿਆਸਤ ਭਖਣੀ ਵੀ ਸ਼ੁਰੂ ਹੋ ਗਈ ਏ.... ਬਠਿੰਡਾਂ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਖਜਾਨਾ ਮੰਤਰੀ ਮਨਪ੍ਰੀਤ ਬਾਦਲ 'ਤੇ ਤਿੱਖਾ ਸਿਆਸੀ ਹਮਲਾ ਬੋਲਿਆ ਏ.....ਹੜ੍ਹ ਵਰਗੇ ਹਾਲਾਤ ਲਈ ਸਿੱਧੇ ਤੌਰ 'ਤੇ ਹਰਸਿਮਰਤ ਕੌਰ ਨੇ ਮਨਪ੍ਰੀਤ ਬਾਦਲ ਨੂੰ ਜ਼ਿੰਮੇਵਾਰ ਠਹਿਰਾਇਆ ਏ.... ਹਰਸਿਮਰਤ ਨੇ ਇਸ ਸਬੰਧੀ ਇੱਕ ਟਵੀਟ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਕੋਲੋਂ ਮਨਪ੍ਰੀਤ ਬਾਦਲ ਦੀ ਬਰਖਾਸਤੀ ਦੀ ਮੰਗ ਕੀਤੀ ਏ...ਉਨ੍ਹਾਂ ਆਪਣੇ ਟਵੀਟ ਚ ਲਿਖਿਆ ਏ ਕਿ ਨਗਰ-ਨਿਗਮ ਦਾ ਪੈਸਾ ਰੋਕਣ ਕਾਰਨ ਹੜ੍ਹ ਵਰਗੇ ਹਾਲਾਤ ਬਣੇ ਨੇ....ਅਤੇ  ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਲੋਕਾਂ ਨੂੰ ਦੱਸਣ ਕਿ ਉਨ੍ਹਾਂ ਨੇ ਬਠਿੰਡਾ ਨੂੰ ਨੰਬਰ 1 ਬਣਾਉਣ ਦੇ ਵਾਅਦੇ ਨੂੰ ਪੂਰਾ ਕਿਉਂ ਨਹੀਂ ਕੀਤਾ.....ਉਧਰ ਬਰਸਾਤ ਦੇ ਪਾਣੀ ਤੋਂ ਦੁਖੀ ਹੋਏ ਸ਼ਹਿਰ ਵਿਜੇ ਕੁਮਾਰ ਨੇ ਵਖਰੇ ਹੀ ਤਰੀਕੇ ਨਾਲ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ ਅਤੇ ਕ੍ਰੇਨ ਰਾਹੀਂ ਘਰ ਦੀਆਂ ਛੱਤਾ 'ਤੇ ਖੜੇ ਲੋਕਾਂ ਨਾਲ ਸੰਪਰਕ  ਕੀਤਾ...

Hot News

Contact Us

Copyright ©2019. Website Powered By NetMatic Technologies All Rights Reserved.