Follow us on

ਚੈਕ ਰਿਪਬਲਿਕ 'ਚ ਚੱਲ ਰਹੇ ਟਾਬੋਰ ਐਥਲੈਟਿਕਸ ਟੂਰਨਾਮੈਂਟ 'ਚ ਭਾਰਤ ਦੀ ਮਹਿਲਾ ਦੌੜਾਕ ਹਿਮਾ ਦਾਸ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ

ਚੈਕਰਿਪਬਲਿਕ ਚ ਚੱਲ ਰਹੇ ਟਾਬੋਰ ਐਥਲੈਟਿਕਸ ਟੂਰਨਾਮੈਂਟ ਚ ਭਾਰਤ ਦੀ ਸਟਾਰ ਮਹਿਲਾ ਦੌੜਾਕ ਹਿਮਾ ਦਾਸ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨੂੰ ਜਾਰੀ ਰੱਖਦਿਆਂ 15 ਦਿਨਾ ਚ ਚਾਰ ਸੋਨੇ ਦੇ ਤਗਮੇ ਭਾਰਤ ਦੀ ਝੋਲੀ ਪਾ ਦਿੱਤੇ ਨੇ....ਹੇਮਾ ਨੇ ਹੁਣ 200 ਮੀਟਰ 'ਚ ਸੋਨ ਤਮਗਾ ਜਿੱਤਿਆ ਏ... ਅਤੇ ਇਸ ਦੌੜ ਨੂੰ ਹੇਮਾ ਨੇ 23.25 ਸੈਕੰਡ 'ਚ ਪੂਰਾ ਕੀਤਾ.... ਉਸਦੀ ਹਮਵਤਨ ਵੀ. ਕੇ. ਵਿਸਮਾਇਆ ਨੇ 23.43 ਦਾ ਸਮਾਂ ਕੱਢਦਿਆਂ ਦੂਜਾ ਸਥਾਨ ਹਾਸਲ ਕੀਤਾ...ਇਹ ਹਿਮਾ ਦਾ ਇਸ ਸੀਜ਼ਨ ਦਾ ਬਿਹਤਰੀਨ ਪ੍ਰਦਰਸ਼ਨ ਏ.....ਜਿੱਤ ਹਾਸਲ ਕਰਨ ਮਗਰੋਂ ਹੇਮਾ ਨੇ ਇੱਕ ਟਵੀਟ ਕਰਕੇ ਆਪਣੀ ਕੁਸ਼ੀ ਸਾਂਝੀ ਕੀਤੀ....ਪੁਰਸ਼ ਵਰਗ ਵਿਚ ਰਾਸ਼ਟਰੀ ਰਿਕਾਰਡ ਹੋਲਡਰ ਮੁਹੰਮਦ ਅਨਸ ਨੇ 400 ਮੀ. ਦੇ ਮੁਕਾਬਲੇ ਨੂੰ 45.40 ਸੈਕੰਡ ਦਾ ਸਮਾਂ ਕੱਢਦਿਆਂ ਸੋਨ ਤਮਗਾ ਜਿੱਤਿਆ ਏ.... ਅਨਸ ਨੇ 13 ਜੁਲਾਈ ਨੂੰ ਇਸ ਮੁਕਾਬਲੇ ਵਿਚ 45.21 ਸੈਕੰਡ ਦੇ ਸਮੇਂ ਨਾਲ ਸੋਨਾ ਜਿੱਤਿਆ ਸੀ...

Hot News

Contact Us

Copyright ©2019. Website Powered By NetMatic Technologies All Rights Reserved.