Follow us on

ਬਹਾਮਸ 'ਚ ਸ਼ਕਤੀਸ਼ਾਲੀ ਤੂਫਾਨ ਦੀ ਤਬਾਹੀ ਨਾਲ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ ਹੋਈ 30

ਬਹਾਮਸ 'ਚ ਸ਼ਕਤੀਸ਼ਾਲੀ ਤੂਫਾਨ ਡੋਰਿਅਨ ਵਲੋਂ ਮਚਾਈ ਤਬਾਹੀ 'ਚ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 30 ਹੋ ਗਈ ਏ.... ਬਹਾਮਾਸ ਦੇ ਪ੍ਰਧਾਨ ਮੰਤਰੀ ਹੁਬਰਟ ਮਿਨੀਸ ਨੇ ਅਮਰੀਕੀ ਨੈਟਵਰਕ 'ਸੀ.ਐੱਨ.ਐੱਨ.' ਨੂੰ ਇਹ ਜਾਣਕਾਰੀ ਦਿੱਤੀ ਏ....ਅਤੇ ਨਾਲ ਹੀ ਕਿਹਾ ਏ ਕਿ ਮ੍ਰਿਤਕਾਂ ਦੀ ਗਿਣਤੀ ਚ ਵਾਧਾ ਹੋ ਸਕਦਾ ਏ....ਮਿਨੀਸ ਨੇ ਕਿਹਾ ਕਿ ਤੂਫਾਨ ਨੇ 'ਕਈ ਪੀੜ੍ਹੀਆਂ ਨੂੰ ਨੁਕਸਾਨ ਪਹੁੰਚਾਇਆ ਏ.... ਸੰਯੁਕਤ ਰਾਸ਼ਟਰ ਨੇ ਕਿਹਾ ਏ ਕਿ ਬਹਾਮਾਸ 'ਚ 70,000 ਲੋਕਾਂ ਨੂੰ “'ਤੁਰੰਤ ਸਹਾਇਤਾ ਦੀ ਲੋੜ ਏ... ਉਧਰ ਡੋਰਿਅਨ ਤੂਫਾਨ ਦੇਰ ਰਾਤ ਅਮਰੀਕਾ ਦੇ ਉੱਤਰੀ ਅਤੇ ਦੱਖਣੀ ਕੈਰੋਲਿਨਾ ਪਹੁੰਚਿਆ ...ਜਿਸ ਕਾਰਨ ਉਥੇ ਤੇਜ਼ ਹਵਾਵਾਂ ਚਲੀਆਂ ਅਤੇ ਭਾਰੀ ਮੀਂਹ ਪਿਆ..ਤੂਫਾਨ ਕਾਰਨ ਸਮੁੰਦਰ 'ਚ ਲਹਿਰਾਂ ਖਤਰਨਾਕ ਪੱਧਰ ਤੱਕ ਚਲੀਆਂ ਗਈਆਂ....ਅੰਤਰਾਸ਼ਟਰੀ ਏਜੰਸੀਆਂ ਨਾਲ ਮਿਲ ਕੇ ਅਮਰੀਕਾ ਸੇਨਾ ਬਚਾਅ ਕਰਜਾ ਚ ਲੱਗੀ ਹੋਈ ਏ...ਅਤੇ ਹਰ ਸਥਿਤੀ ਨਾਲ ਨਜਿੱਠਣ ਲਈ ਤਿਆਰ ਏ....

Hot News

Contact Us

Copyright ©2019. Website Powered By NetMatic Technologies All Rights Reserved.