Follow us on

ਭਾਰਤ ਨੇ ਪਾਕਿਸਤਾਨ ਨੂੰ ICC ਵਿਸ਼ਵ ਕੱਪ ਦੇ ਅਹਿਮ ਮੁਕਾਬਲੇ ਚ ਦਿੱਤੀ ਕਰਾਰੀ ਹਾਰ

ICC ਵਿਸ਼ਵ ਕੱਪ ਦਾ 22ਵਾਂ ਮੁਕਾਬਲਾ ਭਾਰਤ ਅਤੇ ਪਾਕਿਸਤਾਨ ਵਿਚਕਾਰ ਖੇਡਿਆ ਗਿਆ....ਇਸ ਦੌਰਾਨ ਪਾਕਿਸਤਾਨ ਨੇ ਟਾਸ ਜਿੱਤ ਕੇ ਭਾਰਤ ਨੂੰ  ਪਹਿਲਾਂ ਬੱਲੇਬਾਜ਼ੀ ਕਰਣ ਦਾ ਸੱਦਾ ਦਿੱਤਾ..ਅਤੇ ਭਾਰਤ ਨੇ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ ਓਵਰਾਂ ਚ 336 ਦੌੜਾਂ ਬਣਾਈਆਂ....ਇਸ ਮੌਕੇ ਭਾਰਤੀ ਬੱਲੇਬਾਜ਼ ਰੋਹਿਤ ਸ਼ਰਮਾਂ ਨੇ ਟੀਮ ਲਈ 140 ਦੌੜਾਂ ਦਾ ਅਹਿਮ ਯੋਗਦਾਨ ਪਾਇਆ...ਅਤੇ ਕਪਤਾਨ ਵਿਰਾਟ ਕੋਹਲੀ ਨੇ ਵੀ ਸ਼ਾਨਦਾਰ ਖੇਡ ਦਾ ਮੁਜਾਹਰਾ ਕਰਦਿਆਂ 77 ਦੌੜਾਂ ਦੀ ਅਹਿਮ ਪਾਰੀ ਖੇਡ ਕੇ ਵੰਡੇ ਦੀਆਂ ਸਭ ਤੋਂ ਤੇਜ਼  11 ਹਜ਼ਾਰ ਦੌੜਾਂ ਬਣਾਉਣ ਦਾ ਰਿਕਾਸ੍ਦ ਵੀ ਆਪਣੇ ਨਾਮ ਕੀਤਾ.....ਜਿਸ ਮਗਰੋਂ ਟੀਚੇ ਦਾ ਪਿਛਾ ਕਰਨ ਉੱਤਰੀ ਪਾਕਿਸਤਾਨ ਟੀਮ ਕੁਝ ਖਾਸ ਨਹੀਂ ਕਰ ਸਕੀ...ਅਤੇ 89 ਦੌੜਾਂ ਨਾਲ ਭਾਰਤ ਨੇ ਇਹ ਮੁਕਾਬਲਾ ਆਪਣੇ ਨਾਮ ਕਰ ਲਿਆ....ਜਿਕਰਯੋਗ ਏ ਕਿ ਮੀਂਹ ਪੈਣ ਕਾਰਨ ਪਾਕਿਸਾਨ ਨੇ ਆਪਣੀ ਪਾਰੀ ਸਿਰਫ 40 ਓਵਰਾਂ ਤੱਕ ਹੀ ਖੇਡੀ ਸੀ....ਜਿਸ ਵਿਚ ਪਾਕਿਸਾਤਨ ਨੇ ਛੇ ਵਿਕਟਾਂ ਦੇ ਨੁਕਸਾਨ 'ਤੇ 212 ਦੌੜਾਂ ਬਣਾਈਆਂ ..ਅਤੇ ਮੀਂਹ ਕਾਰਨ ਇਸ ਮੈਚ ਦਾ ਨਤੀਜਾ " ਡੱਕ ਵਰਥ ਲੂਇਸ " ਨਿਯਮ ਰਾਹੀਂ ਕਢ ਦਿਆਂ ਭਾਰਤ ਨੂੰ ਜੇਤੂ ਐਲਾਨ ਦਿੱਤਾ ਗਿਆ... ਭਾਰਤੀ ਬੱਲੇਬਾਜ਼ ਰੋਹਿਤ ਸ਼ਰਮਾਂ ਨੂੰ ਸ਼ਾਨਦਾਰ ਪ੍ਰਦਰਸ਼ਨ ਸਦਕਾ " ਪਲੇਅਰ ਆਫ਼ ਦਿ ਮੈਚ ' ਖਿਤਾਬ ਨਾਲ ਨਿਵਾਜਿਆ ਗਿਆ....

Hot News

Contact Us

Copyright ©2019. Website Powered By NetMatic Technologies All Rights Reserved.