Follow us on

ਭਾਰਤ ਨੇ ICC ਵਰਲਡ ਕੱਪ 'ਚ ਆਪਣੇ ਪਹਿਲੇਂ ਮੁਕਾਬਲੇ 'ਚ ਦੱਖਣੀ ਅਫ਼ਰੀਕਾ ਨੂੰ ਛੇ ਵਿਕਟਾਂ ਨਾਲ ਹਰਾਇਆ

ICC ਵਰਲਡ ਕੱਪ ਦੇ ਕੱਲ ਦੋ ਮੁਕਾਬਲੇ ਖੇਡੇ ਗਏ ....ਪਹਿਲਾਂ ਮੁਕਾਬਲਾ ਭਾਰਤ ਅਤੇ ਦੱਖਣੀ ਅਫਰੀਕਾ ਅਤੇ ਦੂਜਾ ਮੁਕਾਬਲਾ ਨਿਊਜ਼ੀਲੈਂਡ ਅਤੇ ਬੰਗਲਾ ਦੇਸ਼ ਵਿਚਕਾਰ ਖੇਡਿਆ ਗਿਆ...ਇਸ ਲੜੀ ਤਹਿਤ ਪਹਿਲੇ ਮੁਕਾਬਲੇ 'ਚ ਦੱਖਣੀ   ਅਫ਼ਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ.....ਇਸ ਦੌਰਾਨ ਭਾਰਤੀ ਗੇਂਦਬਾਜ਼ਾ ਨੇ ਵਰਲਡ ਕੱਪ ਦੇ ਆਪਣੇ ਪਹਿਲੇ ਮੁਕਾਬਲੇ 'ਚ ਸ਼ਾਨਦਾਰ ਗੇਂਦਬਾਜੀ ਕਰਦਿਆਂ ਅਫ੍ਰੀਕਾ ਦੀ ਪਾਰੀ ਨੂੰ 227 ਦੌੜਾਂ ਤੇ ਹੀ ਸਮੇਟ ਦਿੱਤਾ....ਟੀਚੇ ਦਾ ਪਿਛਾ ਕਰਨ ਉਤਰੀ ਭਾਰਤੀ ਟੀਮ ਨੇ ਇਸ ਆਸਾਨ ਟੀਚੇ ਨੂੰ 48ਵੇਂ ਓਵਰ ਚ ਹੀ ਹਾਸਲ ਕਰਦਿਆਂ ਇਹ ਮੁਕਾਬਲਾ ਛੇ ਵਿਕਟਾਂ ਨਾਲ ਆਪਣੇ ਨਾਮ ਕਰ ਲਿਆ.....ਇਸੇ ਤਰ੍ਹਾਂ ਦੂਜੇ ਮੁਕਾਬਲੇ 'ਚ ਬੰਗਲਾ ਦੇਸ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਊਜ਼ੀਲੈਂਡ ਨੂੰ 245 ਦੌੜਾਂ ਦਾ ਟੀਚਾ ਦਿੱਤਾ....ਜਿਸ ਮਗਰੋਂ ਨਿਉਜ਼ੀਲੈਂਡ ਨੇ ਟੀਚੇ ਦਾ ਪਿਛਾ ਕਰਦਿਆਂ ਇਹ ਮੁਕਾਬਲਾ ਦੋ ਵਿਕਟਾਂ ਨਾਲ ਆਪਣੀ ਝੋਲੀ ਪਾ ਲਿਆ....ਇਨ੍ਹਾਂ ਦੋਵਾਂ ਮੁਕਾਬਲਿਆਂ 'ਚ ਭਾਰਤ ਵਲੋਂ ਚੰਗਾ  ਪ੍ਰਦਰਸ਼ਨ ਕਰਨ ਵਾਲੇ ਰੋਹਿਤ ਸ਼ਰਮਾਂ ਅਤੇ ਨੀਉਜ਼ੀਲੈਂਡ ਦੇ ਬੱਲੇਬਾਜ਼ ਰੌਸ ਟੇਲਰ ਨੂੰ " ਪਲੇਅਰ ਆਫ ਦਿ ਮੈਚ " ਦੇ ਖਿਤਾਬ ਨਾਲ ਨਵਾਜਿਆ ਗਿਆ....ਅਤੇ ਅੱਜ ਦਾ ਦੱਸਵਾਂ ਮੁਕਾਬਲਾ ਅਸ੍ਰੇਲਿਆ ਅਤੇ ਵੈਸਟ ਇੰਡੀਜ਼ ਦਰਮਿਆਨ ਖੇਡਦਿਆ ਜਾ ਰਿਹਾ ਏ.....

Hot News

Contact Us

Copyright ©2019. Website Powered By NetMatic Technologies All Rights Reserved.