Follow us on

ਭਾਰਤੀ ਹਵਾਈ ਫੌਜ ਦੇ ਵਾਈਸ ਚੀਫ਼ ਏਅਰ ਮਾਰਸ਼ਲ ਰਾਕੇਸ਼ ਕੁਮਾਰ ਸਿੰਘ ਭਦੌਰੀਆ ਨੇ ਫਰਾਂਸ 'ਚ ਲੜਾਕੂ ਜਹਾਜ਼ ਰਾਫੇਲ 'ਚ ਭਰੀ ਉਡਾਣ

ਭਾਰਤੀ ਹਵਾਈ ਫੌਜ ਦੇ ਵਾਈਸ ਚੀਫ਼ ਏਅਰ ਮਾਰਸ਼ਲ ਰਾਕੇਸ਼ ਕੁਮਾਰ ਸਿੰਘ ਭਦੌਰੀਆ ਨੇ  ਫਰਾਂਸ 'ਚ ਲੜਾਕੂ ਜਹਾਜ਼ ਰਾਫੇਲ 'ਚ ਉਡਾਣ ਭਰੀ...ਉਡਾਣ ਤੋਂ ਬਾਅਦ ਏਅਰ ਮਾਰਸ਼ਲ ਭਦੌਰੀਆ ਨੇ ਮੀਡਿਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ  ਰਾਫੇਲ ਜਹਾਜ਼ ਭਾਰਤ ਲਈ ਰਣਨੀਤਕ ਤੌਰ 'ਤੇ ਬੇਹੱਦ ਅਹਿਮ ਸਾਬਤ ਹੋਵੇਗਾ...... ਉਨ੍ਹਾਂ ਨੇ ਕਿਹਾ ਕਿ ਇਸ ਜਹਾਜ਼ ਦੇ ਹਵਾਈ ਫੌਜ 'ਚ ਸ਼ਾਮਲ ਹੁੰਦੇ ਹੀ ਰਾਫੇਲ ਅਤੇ ਸੁਖੋਈ ਦੀ ਜੋੜੀ ਤਣਾਅ ਵੇਲੇ ਦੁਸ਼ਮਣ ਨੂੰ ਪਰੇਸ਼ਾਨ ਕਰਨ ਲਈ ਕਾਫ਼ੀ ਹੋਵੇਗੀ..... ਉਨ੍ਹਾਂ ਕਿਹਾ ਕਿ  'ਰਾਫੇਲ 'ਚ ਉਡਾਣ ਭਰਨਾ ਕਾਫ਼ੀ ਸੁਖਦ ਅਨੁਭਵ ਸੀ..... ਇੱਥੋਂ ਸਾਨੂੰ ਕਾਫ਼ੀ ਕੁਝ ਸਿੱਖਣ ਨੂੰ ਮਿਲਿਆ ਏ ਕਿ ਕਿਵੇਂ ਹਵਾਈ ਫੌਜ ਦੇ ਬੇੜੇ 'ਚ ਸ਼ਾਮਲ ਹੋਣ ਤੋਂ ਬਾਅਦ ਅਸੀਂ ਰਾਫ਼ੇਲ ਦਾ ਬਿਹਤਰ ਤਰੀਕੇ ਨਾਲ ਇਸਤੇਮਾਲ ਕਰ ਸਕਦੇ ਹਾਂ......ਉਨ੍ਹਾਂ ਕਿਹਾ ਕਿ ਜਦੋਂ ਸੁਖੋਈ ਅਤੇ ਰਾਫੇਲ ਫੌਜ ਦੇ ਬੇੜੇ 'ਚ ਸ਼ਾਮਲ ਹੋ ਗਏ..ਉਸ ਮਗਰੋਂ ਦੁਸ਼ਮਣ ਨੂੰ ਔਕਾਤ 'ਚ ਰਹਿਣਾ ਆ ਜਾਵੇਗਾ.... ਅਤੇ ਜਦੋਂ ਦੋਵੇਂ ਫਾਈਟਰ ਜੈੱਟ ਇਕੱਠੇ ਆਪਰੇਟ ਹੋਣੇ ਸ਼ੁਰੂ ਹੋ ਗਏ...ਤਾਂ ਪਾਕਿਸਤਾਨ ਨਾਪਾਕ ਹਰਕਤਾਂ ਕਰਨ ਤੋਂ ਆਪਣੇ ਆਪ ਬਾਜ ਆਵੇਗਾ....

Hot News

Contact Us

Copyright ©2019. Website Powered By NetMatic Technologies All Rights Reserved.