Follow us on

ਜਪਾਨ 'ਚ ਚੱਲ ਰਹੀ FIH ਸੀਰੀਜ਼ 'ਤੇ ਭਾਰਤੀ ਮਹਿਲਾ ਹਾਕੀ ਟੀਮ ਨੇ ਕੀਤਾ ਕਬਜ਼ਾ

ਜਪਾਨ ਚ ਚੱਲ ਰਹੀ FIH ਸੀਰੀਜ਼ ਤੇ ਭਾਰਤੀ ਮਹਿਲਾ ਹਾਕੀ ਟੀਮ ਨੇ ਕਬਜਾ ਕਰ ਲਿਆ ਏ....ਕੱਲ ਖੇਡੇ ਗਏ ਸਿਰਜ਼ ਦੇ ਫਾਇਨਲ ਮੁਕਾਬਲੇ 'ਚ ਭਾਰਤ ਨੇ ਮੇਜ਼ਬਾਨ ਜਾਪਾਨ ਨੂੰ 3-1 ਨਾਲ ਹਰਾ ਕੇ ਮਹਿਲਾ FIH ਸੀਰੀਜ਼ ਨੂੰ ਆਪਣੇ ਨਾਮ ਕਰ ਲਿਆ....ਕਪਤਾਨ ਰਾਣੀ ਰਾਮਪਾਲ ਨੇ ਤੀਜੇ ਮਿੰਟ 'ਚ ਭਾਰਤ ਨੂੰ ਬੜ੍ਹਤ ਦਿਵਾ ਦਿੱਤੀ ਸੀ....ਇਸ ਤੋਂ ਬਾਅਦ ਡ੍ਰੈਗ ਫਲੀਕਰ ਗੁਰਜੀਤ ਕੌਰ ਨੇ 45ਵੇਂ ਅਤੇ 60ਵੇਂ ਮਿੰਟ 'ਚ ਗੋਲ ਕਰਕੇ ਟੀਮ ਦੀ ਜਿੱਤ ਪੱਕੀ ਕੀਤੀ.....ਕਾਨੋਨ ਮੋਰੀ ਨੇ ਜਾਪਾਨ ਲਈ ਇਕਲੌਤਾ ਗੋਲ 11ਵੇਂ ਮਿੰਟ 'ਚ ਕੀਤਾ.....ਇਸ ਦੌਰਾਨ ਭਾਰਤੀ ਕਪਤਾਨ ਰਾਣੀ ਰਾਮਪਾਲ ਨੂੰ ਚੰਗੇ ਪ੍ਰਦਰਸ਼ਨ ਦੀ ਬਦੌਲਤ " ਪਲੇਅਰ ਆਫ ਦ ਟੂਰਨਾਮੈਂਟ " ਦੇ ਖਿਤਾਬ ਨਾਲ ਨਵਾਜਿਆ ਗਿਆ..... ਉਧਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਟਵੀਟ ਕਰਕੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਜਿੱਤ ਲਈ ਵਧਾਈ ਦਿੱਤੀ ਏ...

Hot News

Contact Us

Copyright ©2019. Website Powered By NetMatic Technologies All Rights Reserved.