Follow us on

ਚੰਦਰਯਾਨ-2 ਦੇ ਇਸਰੋ ਨਾਲੋਂ ਸੰਪਰਕ ਟੁੱਟਣ ਮਗਰੋਂ ਪ੍ਰਧਾਨ ਨਰੇਂਦਰ ਮੋਦੀ ਨੇ ਵਿਗਿਆਨੀਆਂ ਦਾ ਵਧਾਇਆ ਹੌਸਲਾ

ਚੰਦਰਯਾਨ-2 ਦੇ ਲੈਂਡਰ ‘ਵਿਕਰਮ’ ਦਾ ਚੰਨ ‘ਤੇ ਉੱਤਰਦੇ ਸਮੇਂ ਇਸਰੋ ਨਾਲ ਸੰਪਰਕ ਟੁੱਟ ਗਿਆ... ਸੰਪਰਕ ਉਦੋਂ ਟੁੱਟਿਆ ਜਦੋਂ ਲੈਂਡਰ ਚੰਨ ਦੀ ਸਤ੍ਹਾ ਤੋਂ ਤਕਰੀਬਨ 2 ਕਿਲੋਮੀਟਰ ਦੀ ਦੂਰੀ ‘ਤੇ ਸੀ... ਇਸਰੋ ਦੇ ਚੇਅਰਮੈਨ ਕੇ.ਸਿਵਨ ਨੇ ਇਸ ਸਬੰਧੀ ਜਾਣਕਾਰੀ ਦੇਂਦਿਆਂ ਦੱਸਿਆ ਕਿ “ਲੈਂਡਰ ਵਿਕਰਮ ਨੂੰ ਚੰਨ ਦੀ ਸਤ੍ਹਾ ‘ਤੇ ਲਿਆਉਣ ਦੀ ਪ੍ਰਕਿਰੀਆ ਆਮ ਵੇਖੀ ਗਈ... ਪਰ ਬਾਅਦ ‘ਚ ਲੈਂਡਰ ਨਾਲ ਜ਼ਮੀਨੀ ਸੰਪਰਕ ਟੁੱਟ ਗਿਆ.... ਲੈਂਡਰ ਦਾ ਸੰਪਰਕ ਟੁੱਟਣ ਮਗਰੋਂ ਵਿਗਿਆਨੀ ਉਦਾਸ ਹੋ ਗਏ.... ਇਸ ਮਗਰੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵਿਗਿਆਨੀਆਂ ਨੂੰ ਹੌਸਲਾ ਦਿੱਤਾ.... ਉਨ੍ਹਾਂ ਨੇ ਇਸਰੋ ਦੇ ਕੰਟ੍ਰੋਲ ਸੇਂਟਰ ਤੋਂ ਦੇਸ਼ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੇਸ਼ ਨੂੰ ਆਪਣੇ ਵਿਗਿਆਨੀਆਂ ‘ਤੇ ਮਾਣ ਏ.... ਵਿਗਿਆਨੀ ਉਹ ਲੋਕ ਨੇ ਜੋ ਦੇਸ਼ ਦਾ ਸਿਰ ਉੱਚਾ ਚੁੱਕਣ ਲਈ ਆਪਣੀ ਪੂਰੀ ਜ਼ਿੰਦਗੀ ਦੇਸ਼ ਲੇਖੇ ਲਾ ਦਿੰਦੇ ਨੇ... ਮੋਦੀ ਨੇ ਕਿਹਾ ਕਿ ਅੱਜ ਭਾਵੇਂ ਕੁਝ ਰੁਕਾਵਟਾਂ ਹੱਥ ਲੱਗੀਆਂ ਨੇ ਪਰ ਇਸ ਨਾਲ ਸਾਡਾ ਹੌਸਲਾ ਕਮਜ਼ੋਰ ਨਹੀਂ ਪਿਆ..... ਸਗੋਂ ਹੋਰ ਮਜ਼ਬੂਤ ਹੋਇਆ ਏ.... ਇਸ ਦੌਰਾਨ ਪ੍ਰਧਾਨ ਮੰਤਰੀ ਜਦੋਂ ਹੈਡਕੁਆਰਟਰ ਤੋਂ ਨਿਕਲਣ ਲੱਗੇ ਤਾਂ ਇਸਰੋ ਮੁਖੀ ਕੇ ਸਿਵਨ ਭਾਵੁਕ ਹੋ ਗਏ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਸਿਵਨ ਨੂੰ ਗਲ਼ ਨਾਲ ਲਗਾ ਕੇ ਹੌਸਲਾ ਦਿੱਤਾ...

Hot News

Contact Us

Copyright ©2019. Website Powered By NetMatic Technologies All Rights Reserved.