Follow us on

ਅੱਜ ਰਾਤ ਉੱਤਰੇਗਾ ਚੰਨ ਦੀ ਧਰਤੀ 'ਤੇ ਚੰਦਰਯਾਨ-2 ਦਾ ਲੈਂਡਰ ਵਿਕਰਮ

ਚੰਦਰਯਾਨ-2 ਦਾ ਲੈਂਡਰ ਵਿਕਰਮ ਅੱਜ ਰਾਤ ਤਕਰੀਬਨ ਇੱਕ ਤੋਂ ਦੋ ਵਜੇ ਦੇ ਵਿਚਕਾਰ  ਚੰਨ ਦੀ ਧਰਤੀ ‘ਤੇ ਉੱਤਰੇਗਾ...ਜਿਸ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਾਈਆਂ ਨੇ.....ਇਸ ਦੇ ਲੈਂਡ ਹੁੰਦੇ ਹੀ ਭਾਰਤ ਇੱਕ ਨਵਾਂ ਇਤਿਹਾਸ ਸਿਰਜੇਗਾ.... ਚੰਨ ਦੀ ਸਤ੍ਹਾ ‘ਤੇ ਚੰਦਰਯਾਨ-2 ਦੇ ਲੈਂਡ ਕਰਨ ਦਾ ਸਿੱਧਾ ਨਜ਼ਾਰਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ 60 ਹਾਈ ਸਕੂਲ ਦੇ ਵਿਦਿਆਰਥੀਆਂ ਦੇ ਨਾਲ ਬੰਗਲੁਰੂ ਸਥਿਤ ਇਸਰੋ ਦੇ ਕੇਂਦਰ ਤੋਂ ਵੇਖਣਗੇ.....ਇਸਰੋ ਦੇ ਵਿਗਿਆਨੀਆਂ  ਮੁਤਾਬਕ ਹੁਣ ਤਕ ਚੰਨ ‘ਤੇ ਭੇਜੇ ਗਏ ਮਿਸ਼ਨ ‘ਚ ਸਾਫਟ ਲੈਂਡਿੰਗ ਦੇ ਚਾਂਸ ਸਿਰਫ 37ਫੀਸਦੀ ਹੀ ਕਾਮਯਾਬ ਹੋਏ ਨੇ.... ਇਸ ਸਭ ਦੇ ਬਾਵਜੂਦ ਇਸਰੋ ਪੂਰੀ ਤਰ੍ਹਾਂ ਆਤਮਵਿਸ਼ਵਾਸ ਨਾਲ ਭਰਿਆ ਏ ਕਿ ਇਹ ਮਿਸ਼ਨ ਜ਼ਰੂਰ ਕਾਮਯਾਬ ਰਹੇਗਾ.... ਚੰਦਰਯਾਨ-2 ਦੀ ਸਫ਼ਲਤਾਪੂਰਵਕ ਲੈਂਡ ਕਰਨ ਦੇ ਨਾਲ ਹੀ ਰੂਸ , ਅਮਰੀਕਾ ਅਤੇ ਚੀਨ ਤੋਂ ਬਾਅਦ ਭਾਰਤ ਉੱਥੇ ਸਾਫਟ ਲੈਂਡਿੰਗ ਕਰਨ ਵਾਲਾ ਦੁਨੀਆ ਦਾ ਚੌਥਾ ਅਤੇ ਚੰਨ ਦੇ ਅਣਦੇਖੇ ਦੱਖਣੀ ਧਰੂ ‘ਤੇ ਉੱਤਰਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਜਾਵੇਗਾ......

Hot News

Contact Us

Copyright ©2019. Website Powered By NetMatic Technologies All Rights Reserved.