Follow us on

ਕਰਨਾਟਕ 'ਚ ਜਾਰੀ ਸਿਆਸੀ ਘਟਨਾਕ੍ਰਮ ਨੂੰ ਲੈ ਕੇ ਰਾਹੁਲ ਗਾਂਧੀ ਸਮੇਤ ਕਾਂਗਰਸੀ ਮੈਂਬਰਾਂ ਨੇ ਲੋਕ ਸਭਾ 'ਚ ਕੀਤੀ ਨਾਅਰੇਬਾਜ਼ੀ

ਕਰਨਾਟਕ 'ਚ ਜਾਰੀ ਸਿਆਸੀ ਘਟਨਾਕ੍ਰਮ ਨੂੰ ਲੈ ਕੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ  ਲੋਕ ਸਭਾ 'ਚ ਨਾਅਰੇ ਲਾਏ... ਰਾਹੁਲ ਸਦਨ ਵਿਚ ਆਪਣੀ ਥਾਂ 'ਤੇ ਬੈਠੇ-ਬੈਠੇ ਹੀ ਨਾਅਰੇ ਲਾਉਂਦੇ ਨਜ਼ਰ ਆਏ...  ਦਰਅਸਲ ਸਦਨ ਵਿਚ ਕਾਂਗਰਸੀ ਨੇਤਾ ਅਧੀਰ ਰੰਜਨ ਚੌਧਰੀ ਨੇ ਕਰਨਾਟਕ 'ਚ ਜਾਰੀ ਸਿਆਸੀ ਘਟਨਾਕ੍ਰਮ ਦਾ ਮੁੱਦਾ ਚੁੱਕਿਆ ਅਤੇ ਕੇਂਦਰ ਵਿਚ ਸੱਤਾਧਾਰੀ ਪਾਰਟੀ 'ਤੇ ਸੂਬੇ ਵਿਚ ਕਾਂਗਰਸ ਮੈਂਬਰਾਂ ਦਾ 'ਸ਼ਿਕਾਰ' ਕਰਨ ਦਾ ਦੋਸ਼ ਲਾਇਆ... ਉਨ੍ਹਾਂ ਕਿਹਾ ਕਿ ਸ਼ਿਕਾਰ ਦੀ ਰਾਜਨੀਤੀ ਲੋਕਤੰਤਰ ਲਈ ਖਤਰਾ ਏ.... ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਕਾਂਗਰਸ ਮੈਂਬਰਾਂ ਨੂੰ ਕੱਲ ਹੀ ਇਸ ਮੁੱਦੇ ਨੂੰ ਚੁੱਕਣ ਦਾ ਮੌਕਾ ਦਿੱਤਾ ਗਿਆ ਸੀ.... ਇਸ ਬਾਰੇ ਕੰਮ ਰੋਕੂ ਪ੍ਰਸਤਾਵ ਨੂੰ ਨਾ-ਮਨਜ਼ੂਰ ਕਰ ਦਿੱਤਾ ਗਿਆ ਏ.... ਇਸ 'ਤੇ ਕਾਂਗਰਸ ਮੈਂਬਰ ਆਪਣੀ ਥਾਂ ਤੋਂ ਹੀ ਨਾਅਰੇਬਾਜ਼ੀ ਕਰਨ ਲੱਗੇ... ਸਦਨ 'ਚ ਕਾਂਗਰਸ ਮੈਂਬਰ 'ਵੀ ਵਾਂਟ ਜਸਟਿਸ', 'ਲੋਕਤੰਤਰ ਦੀ ਹੱਤਿਆ ਬੰਦ ਕਰੋ', 'ਸ਼ਿਕਾਰ ਦੀ ਰਾਜਨੀਤੀ ਬੰਦ ਕਰੋ' ਦੇ ਨਾਅਰੇ ਲਾਉਂਦੇ ਰਹੇ...

 

Hot News

Contact Us

Copyright ©2019. Website Powered By NetMatic Technologies All Rights Reserved.