Follow us on

ਖਾਲਸਾ ਏਡ ਵੱਲੋਂ ਫੰਡ ਰੇਜਿ਼ੰਗ 11 ਮਈ ਨੂੰ

ਕੱਲ੍ਹ ਸਪ੍ਰੈਂਜਾ ਬੈਂਕੁਇਟ ਹਾਲ ਵਿਖੇ ਖਾਲਸਾ ਏਡ ਸੁਸਾਇਟੀ ਦੇ ਵਲੰਟੀਅਰਜ਼ ਵਲੋਂ ਪ੍ਰੈਸ ਕਾਨਫਰੰਸ ਦੌਰਾਨ ਇਹ ਦੱਸਿਆ ਗਿਆ ਕਿ 11 ਮਈ ਨੂੰ ਖਾਲਸਾ ਏਡ ਸੁਸਾਇਟੀ ਵੱਲੋਂ ਇਕ ਵੱਡਾ ਫੰਡ ਰੇਜ਼ ਕੀਤਾ ਜਾ ਰਿਹਾ ਹੈ। ਇਹ ਫੰਡ ਰੇਜ਼ ਬਰੈਂਪਟਨ ਸਥਿਤ ਸਪ੍ਰੈਂਜਾ ਬੈਂਕੁਇਟ ਹਾਲ ਵਿਖੇ ਹੋਵੇਗਾ, ਜਿਸ ਵਿਚ 800 ਸੀਟਾਂ ਦਾ ਪ੍ਰਬੰਧ ਕੀਤਾ ਜਾਵੇਗਾ। ਖਾਲਸਾ ਏਡ ਦੇ ਫਾਊਂਡਰ ਮੈਂਬਰ ਰਵੀ ਸਿੰਘ ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਸਿ਼ਰਕਤ ਕਰਨਗੇ। ਖਾਲਸਾ ਏਡ ਸੁਸਾਇਟੀ 1999 ਵਿਚ ਹੋਂਦ ਵਿਚ ਆਈ ਸੀ। ਇੰਗਲੈਂਡ ਸਥਿਤ ਇਸ ਸੰਸਥਾ ਨੇ ਦੁਨੀਆ ਭਰ ਦੇ ਵੱਖ-ਵੱਖ ਮੁਲਕਾਂ ਵਿਚ ਜਿਥੇ ਕਿਤੇ ਵੀ ਲੋੜਵੰਦਾਂ ਨੂੰ ਜ਼ਰੂਰਤ ਹੈ, ਜਾ ਕੇ ਉਨ੍ਹਾਂ ਦੀ ਮੱਦਦ ਕੀਤੀ ਹੈ। ਖਾਲਸਾ ਏਡ ਦੇ ਨੁਮਾਇਦਿਆਂ ਨੇ ਦੱਸਿਆ ਕਿ ਫੰਡ ਰੇਜਿ਼ੰਗ ਡਿਨਰ ਵਿਚ ਸਾਡੀ ਪੂਰੀ ਕੋਸਿ਼ਸ਼ ਹੋਵੇਗੀ ਕਿ ਇਹ ਪੂਰਾ ਟੇਬਲ ਦਿੱਤਾ ਜਾਵੇ, ਜਿਸ ਦੀ ਡੋਨੇਸ਼ਨ 1300 ਡਾਲਰ ਰੱਖੀ ਗਈ ਹੈ। ਇੰਡੀਵਿਜੂਅਲ ਟਿਕਟ ਦੀ ਕੀਮਤ 130 ਡਾਲਰ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕੁੱਝ ਪਰਿਵਾਰ ਇਕੱਠੇ ਹੋ ਕੇ ਇਕ-ਇਕ ਟੇਬਲ ਲੈ ਲੈਣ ਤਾਂ ਸਾਡੇ ਲਈ ਸੀਟਿੰਗ ਦਾ ਬੰਦੋਸਤ ਕਰਨਾ ਆਸਾਨ ਰਹੇਗਾ। ਉਨ੍ਹਾਂ ਕਿਹਾ ਕਿ ਇਸ ਮੌਕੇ ਖਾਲਸਾ ਏਡ ਸੁਸਾਇਟੀ ਦੇ ਰਵੀ ਸਿੰਘ ਆਪਣੇ ਚੱਲ ਰਹੇ ਤੇ ਭਵਿੱਖ ਵਿਚ ਕੀਤੇ ਜਾਣ ਵਾਲੇ ਪ੍ਰਾਜੈਕਟਾਂ ਬਾਰੇ ਵੀ ਜਾਣਕਾਰੀ ਦੇਣਗੇ। ਪ੍ਰੈੱਸ ਕਾਨਫਰੰਸ ਵਿਚ ਪਰਮਿੰਦਰ ਸਿੰਘ, ਗੁਰਪ੍ਰਤਾਪ ਸਿੰਘ, ਕੁਲਵਿੰਦਰ ਸਿੰਘ ਪੱਤੜ, ਗੁਰਚਰਨ ਸਿੰਘ ਤੇ ਅਮਰਿੰਦਰ ਸਿੰਘ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਦੀ ਜਿ਼ਆਦਾ ਜਾਣਕਾਰੀ ਲਈ 647-460-4085 `ਤੇ ਸੰਪਰਕ ਕੀਤਾ ਜਾ ਸਕਦਾ ਹੈ।

Hot News

Contact Us

Copyright ©2019. Website Powered By NetMatic Technologies All Rights Reserved.