Follow us on

ਕਿਰਨ ਖੇਰ ਨੇ ਚੰਡੀਗੜ੍ਹ ਦੇ ਆਲੇ ਦੁਆਲੇ ਰਿੰਗ ਰੋਡ ਬਣਾਏ ਦਾ ਲੋਕ ਸਭਾ ਚ ਚੁੱਕਿਆ ਮੁੱਦਾ

ਟ੍ਰੈਫਿਕ ਦੇ ਵਧਦੇ ਬੋਝ ਦੇ ਮੱਦੇਨਜ਼ਰ ਸੰਸਦ ਮੈਂਬਰ ਕਿਰਨ ਖੇਰ ਨੇ ਚੰਡੀਗੜ੍ਹ ਦੇ ਆਸ-ਪਾਸ ਰਿੰਗ ਰੋਡ ਬਣਾਏ ਜਾਣ ਦਾ ਸੁਝਾਅ ਦਿੱਤਾ ਏ .... ਅੱਜ ਲੋਕ ਸਭਾ ਚ ਬੋਲਦਿਆਂ ਕਿਰਣ ਖੇਰ ਨੇ ਕਿਹਾ ਕਿ ਸ਼ਹਿਰ 'ਚ ਵੱਡੀ ਗਿਣਤੀ 'ਚ ਬਾਹਰੀ ਵਾਹਨ ਆਉਂਦੇ ਨੇ, ਜੋ ਸ਼ਹਿਰ ਦੇ ਟ੍ਰੈਫਿਕ 'ਚ ਵੀ ਰੁਕਾਵਟ ਪਾਉਂਦੇ ਨੇ ਅਤੇ ਇਨ੍ਹਾਂ ਨਾਲ ਜਾਮ ਲੱਗਦਾ ਏ.... ਰਿੰਗ ਰੋਡ ਦਾ ਪ੍ਰਾਜੈਕਟ ਸ਼ਹਿਰ ਦੀਆਂ ਸੜਕਾਂ ਨੂੰ ਸਾਹ ਮੁਹੱਈਆ ਕਰਵਾ ਸਕਦਾ ਏ... ਕਿਰਨ ਖੇਰ ਨੇ ਕਿਹਾ ਕਿ ਚੰਡੀਗੜ੍ਹ ਦੇ ਵਾਸੀਆਂ ਦੀ ਲੰਬੇ ਸਮੇਂ ਤੋਂ ਮੰਗ ਏ ਕਿ ਇਕ ਰਿੰਗ ਰੋਡ ਦਾ ਨਿਰਮਾਣ ਕੀਤਾ ਜਾਵੇ ਤਾਂ ਜੋ ਸ਼ਹਿਰ 'ਤੇ ਆਵਾਜਾਈ ਦਾ ਦਬਾਅ ਘੱਟ ਹੋ ਸਕੇ.... ਉਨ੍ਹਾ ਕਿਹਾ ਕਿ ਪਿਛਲੇ ਸਾਲ ਸੜਕ ਟਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲੇ ਨੇ ਇਸ ਮੰਗ ਨੂੰ ਮਨਜ਼ੂਰ ਕੀਤਾ ਸੀ ਪਰ ਇਹ ਪ੍ਰਾਜੈਕਟ ਅੱਗੇ ਨਹੀਂ ਵਧ ਸਕਿਆ... ਉਨ੍ਹਾਂ ਟਰਾਂਸਪੋਰਟ ਮੰਤਰੀ ਦਾ ਟ੍ਰਿਬੀਊਨ ਚੌਂਕ 'ਤੇ ਸਿਕਸ ਲੇਨ ਫਲਾਈਓਵਰ ਅਤੇ ਫੋਰ ਲੇਨ ਅੰਡਰਪਾਸ ਮਨਜ਼ੂਰ ਕਰਨ ਲਈ ਵੀ ਧੰਨਵਾਦ ਕੀਤਾ....

Hot News

Contact Us

Copyright ©2019. Website Powered By NetMatic Technologies All Rights Reserved.