Follow us on

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਟਨਾਸ਼ਕ ਪੀ ਕੇ ਮੌਤ ਨੂੰ ਲਗਾਇਆ ਗਲ੍ਹੇ

ਸੰਗਰੂਰ ਦੇ ਪਿੰਡ ਰੇਤਗੜ੍ਹ ਵਿਚ ਕਰਜ਼ੇ ਤੋਂ ਪ੍ਰੇਸ਼ਾਨ ਇਕ ਕਿਸਾਨ ਵੱਲੋਂ ਕੀਟਨਾਸ਼ਕ ਪੀ ਕੇ ਖੁਦਕੁਸ਼ੀ ਕਰਨ ਦੀ ਖਬਰ ਏ....ਮੀਡਿਆ ਨੂੰ ਜਾਣਕਾਰੀ ਦੇਂਦਿਆਂ ਮਿਰਤਕ ਕਿਸਾਨ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਮਿਰਤਕ ਨਛੱਤਰ ਸਿੰਘ ਕੋਲ ਇੱਕ ਏਕੜ ਜ਼ਮੀਨ ਸੀ....ਅਤੇ ਕਰਜਾ 5 ਤੋਂ 6 ਲੱਖ ਰੁਪਏ ਦੇ ਕਰੀਬ ਸੀ...ਜਿਸ ਦੇ ਚਲਦਿਆਂ ਨੱਛਤਰ ਸਿੰਘ ਅਕਸਰ ਪਰੇਸ਼ਾਨ ਰਹਿੰਦਾ ਸੀ..... ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਬੀਤੇ ਦਿਨ ਨਛੱਤਰ ਸਿੰਘ ਨੇ ਕੀਟਨਾਸ਼ਕ ਪੀ  ਲਈ...ਜਿਸ ਮਗਰੋਂ ਉਸ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ....ਜਿਥੇ ਕਿ ਉਸ ਦੀ ਮੌਤ ਹੋ ਗਈ...ਪਿੰਡ ਦੇ ਲੋਕਾਂ ਅਤੇ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਆਰਥਿਕ ਮਦਦ ਦੀ ਮੰਗ ਕੀਤੀ ਏ...

Hot News

Contact Us

Copyright ©2019. Website Powered By NetMatic Technologies All Rights Reserved.