ਕੁਲਭੂਸ਼ਣ ਜਾਧਵ ਮਾਮਲੇ 'ਚ ਅੰਤਰਰਾਸ਼ਟਰੀ ਅਦਾਲਤ 'ਚ ਭਾਰਤ ਦੀ ਵੱਡੀ ਜਿੱਤ ਹੋਈ ਏ...ਅਤੇ ਪਾਕਿਸਤਾਨ ਨੂੰ ਵੱਡਾ ਝਟਕਾ ਲੱਗਾ ਏ...ICJ ਅਦਾਲਤ ਨੇ ਜਾਧਵ ਦੀ ਫਾਂਸੀ 'ਤੇ ਰੋਕ ਜਾਰੀ ਰੱਖਦਿਆਂ ਉਸ ਨੂੰ ਭਾਰਤੀ ਦੂਤਾਵਾਸ ਦੀ ਮਦਦ ਪਹੁਚਾਉਣ ਦਾ ਫੈਸਲਾ ਸੁਣਾਇਆ ਏ.. ਇਹ ਫੈਸਲਾ 16 ਮੈਂਬਰੀ ਬੈਂਚ ਦਾ ਸੀ... ਜਿਸ 'ਚੋਂ 15 ਜੱਜਾਂ ਨੇ ਭਾਰਤ ਵੱਲ ਦੀ ਗੱਲ ਕੀਤੀ ਅਤੇ ਸਿਰਫ ਇਕ ਜੱਜ ਨੇ ਹੀ ਪਾਕਿਸਤਾਨ ਦਾ ਸਾਥ ਦਿੱਤਾ..... ਇਸ ਦੇ ਨਾਲ ਹੀ ਬੈਂਚ ਨੇ ਪਾਕਿਸਤਾਨ ਨੂੰ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰਨ ਲਈ ਕਿਹਾ ਏ....ਅਦਾਲਤ ਦੇ ਫੈਸਲੇ ਦਾ ਭਾਰਤ ਨੇ ਸੁਆਗਤ ਕੀਤਾ ਏ....ਉੱਪ ਰਾਸ਼ਟਰਪਤੀ ਵੈਨਕਾਈਆ ਨਾਇਡੂ , ਪ੍ਰਧਾਨ ਮੰਤਰੀ ਨਰੇਂਦਰ ਮੋਦੀ , ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਸਮੇਤ ਹੋਰ ਕਈ ਸਿਆਸੀ ਆਗੂਆਂ ਨੇ ਟਵੀਟ ਅਤੇ ਮੀਡਿਆ ਨਾਲ ਗੱਲਬਾਤ ਰਾਹੀ ਕੁਲਭੂਸ਼ਣ ਯਾਦਵ 'ਤੇ ਸੁਣਾਏ ਅਦਾਲਤ ਦੇ ਫੈਸਲੇ 'ਤੇ ਖੁਸ਼ੀ ਪ੍ਰਗਟ ਕੀਤੀ ਏ...
ਕੁਲਭੂਸ਼ਣ ਜਾਧਵ ਫਾਂਸੀ ਮਾਮਲੇ 'ਤੇ ਅੰਤਰਰਾਸ਼ਟਰੀ ਅਦਾਲਤ ਨੇ ਪਾਕਿਸਤਾਨ ਨੂੰ ਮੁੜ ਵਿਚਕਾਰ ਕਰਨ ਦਾ ਦਿੱਤਾ ਆਦੇਸ਼

Hot News
Contact Us
Subscribe To Our Newsletter
Subscribe to our mailing list to get updated news and videos to your email inbox.
+1(416) 312-1111
2677 Drew Rd, Mississauga, ON L4T 3X1
info@5aabtv.ca