Follow us on

ਕਾਂਗਰਸ ਨੇ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਹੁਣ ਤਕ ਦੇ 96 ਦਿਨਾ ਦੇ ਸਾਸ਼ਨ ਤੇ ਚੁੱਕੇ ਸਵਾਲ

ਕਾਂਗਰਸ ਨੇ ਦੋਸ਼ ਲਾਇਆ ਏ ਕਿ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਹੁਣ ਤਕ ਦੇ 96 ਦਿਨ ਦਮਨ, ਅੱਤਿਆਚਾਰ ਅਤੇ ਅਰਾਜਕਤਾ ਨਾਲ ਭਰੇ ਰਹੇ ਨੇ..... ਇਸੇ ਕਾਰਨ ਜੰਮੂ-ਕਸ਼ਮੀਰ ਤੋਂ ਲੈ ਕੇ ਆਸਾਮ ਤਕ ਲੋਕ ਪ੍ਰੇਸ਼ਾਨ ਨੇ ਅਤੇ ਅਰਥਵਿਵਸਥਾ ਮਾੜੀ ਸਥਿਤੀ 'ਚ ਪਹੁੰਚ ਗਈ ਏ.... ਸੀਨੀਅਰ ਕਾਂਗਰਸੀ ਨੇਤਾ ਮਨੀਸ਼ ਤਿਵਾੜੀ ਨੇ ਨਵੀਂ ਦਿੱਲੀ ਚ ਪਾਰਟੀ ਹੈੱਡਕੁਆਰਟਰ ਚ ਇੱਕ ਪ੍ਰੇਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਜੰਮੂ-ਕਸ਼ਮੀਰ ਵਿਚ ਲੋਕਾਂ ਨੂੰ ਇਕ ਤਰ੍ਹਾਂ ਨਾਲ ਬੰਦੀ ਬਣਾ ਦਿੱਤਾ ਏ ਅਤੇ ਆਸਾਮ 'ਚ 19 ਲੱਖ ਲੋਕਾਂ ਨੂੰ ਰਾਸ਼ਟਰੀ ਨਾਗਰਿਕਤਾ ਰਜਿਸਟਰ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਏ.....  ਇਸ ਦੇ ਬਾਵਜੂਦ ਸਰਕਾਰ ਦਾਅਵਾ ਕਰ ਰਹੀ ਏ ਕਿ ਉੱਥੇ ਹਾਲਾਤ ਠੀਕ ਨੇ ਅਤੇ ਫਿਰ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਉੱਥੇ ਜਾਣ ਤੋਂ ਕਿਉਂ ਰੋਕਿਆ ਜਾ ਰਿਹਾ ਏ.... ਉਨ੍ਹਾਂ ਅੱਗੇ ਕਿਹਾ ਕਿ ਜੇਕਰ ਸਰਕਾਰ ਨੂੰ ਲੱਗਦਾ ਏ ਕਿ ਉਸ ਨੇ ਜੰਮੂ-ਕਸ਼ਮੀਰ 'ਚ ਸਹੀ ਫੈਸਲਾ ਲਿਆ ਏ  ਤਾਂ ਫਿਰ ਉੱਥੇ ਭਾਰੀ ਗਿਣਤੀ ਵਿਚ ਸੁਰੱਖਿਆ ਬਲ ਤਾਇਨਾਤ ਕਰ ਕੇ ਲੋਕਾਂ ਨੂੰ ਘਰਾਂ ਵਿਚ ਬੰਦ ਰਹਿਣ ਲਈ ਕਿਉਂ ਮਜਬੂਰ ਕੀਤਾ ਗਿਆ ਏ... ਸੋਸ਼ਲ ਮੀਡੀਆ 'ਤੇ ਪਾਬੰਦੀ ਕਿਉਂ ਲਾਈ ਗਈ ਏ ਅਤੇ ਪ੍ਰਮੁੱਖ ਸਿਆਸੀ ਦਲਾਂ ਦੇ ਨੇਤਾਵਾਂ ਨੂੰ ਹਿਰਾਸਤ ਵਿਚ ਕਿਉਂ ਲਿਆ ਗਿਆ ਏ....

Hot News

Contact Us

Copyright ©2019. Website Powered By NetMatic Technologies All Rights Reserved.