Follow us on

30 ਜੂਨ ਤੋਂ ਫਿਰ ਸ਼ੁਰੂ ਹੋਵੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰੇਡੀਓ 'ਤੇ ਪ੍ਰਸਾਰਿਤ ਹੋਣ ਵਾਲਾ ਪ੍ਰੋਗਰਾਮ 'ਮਨ ਕੀ ਬਾਤ'

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹਰ ਮਹੀਨੇ ਰੇਡੀਓ 'ਤੇ ਪ੍ਰਸਾਰਿਤ ਹੋਣ ਵਾਲਾ ਮਹੀਨਾਵਰ ਪ੍ਰੋਗਰਾਮ 'ਮਨ ਕੀ ਬਾਤ' 30 ਜੂਨ ਤੋਂ ਫਿਰ ਸ਼ੁਰੂ ਹੋ ਜਾਵੇਗਾ.... ਪ੍ਰਧਾਨ ਮੰਤਰੀ ਮੋਦੀ ਨੇ ਅੱਜ ਟਵੀਟ ਕਰਦੇ ਹੋਏ ਦੱਸਿਆ ਕਿ 30 ਜੂਨ ਨੂੰ ਸਵੇਰੇ 11 ਵਜੇ ਰੇਡੀਓ ਪ੍ਰੋਗਰਾਮ 'ਚ ਫਿਰ ਮਿਲਦੇ ਹਾਂ ਅਤੇ ਦੇਸ਼ ਦੀ 130 ਕਰੋੜ ਆਬਾਦੀ ਦੀ ਸ਼ਕਤੀ ਦਾ ਜਸ਼ਨ ਮਨਾਉਂਦੇ ਹਾਂ... ਮੈਨੂੰ ਉਮੀਦ ਏ ਕਿ 'ਮਨ ਕੀ ਬਾਤ' ਲਈ ਤੁਹਾਡੇ ਕੋਲ ਕਹਿਣ ਨੂੰ ਬਹੁਤ ਕੁਝ ਹੋਵੇਗਾ... ਆਪਣੀ ਗੱਲ ਨਮੋ ਐਪ ਰਾਹੀਂ ਦੱਸੋ.... ਫੋਨ ਲਾਈਨ 26 ਜੂਨ ਤੱਕ ਸਾਰਿਆਂ ਲਈ ਖੁੱਲੀ ਹੋਵੇਗੀ.... ਪ੍ਰਧਾਨ ਮੰਤਰੀ ਨੇ ਰੇਡੀਓ 'ਤੇ ਆਪਣੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਆਪਣੇ ਪਿਛਲੇ ਕਾਰਜਕਾਲ ਦੇ ਆਰੰਭ 'ਚ ਕੀਤੀ ਸੀ ਅਤੇ ਸਭ ਤੋਂ ਪਹਿਲਾਂ ਉਨ੍ਹਾਂ ਨੇ ਖਾਦੀ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਸੀ... ਪਿਛਲੀ ਵਾਰ ਉਨ੍ਹਾਂ ਨੇ 24 ਫਰਵਰੀ ਨੂੰ ਆਖਰੀ ਵਾਰ 'ਮਨ ਕੀ ਬਾਤ' ਕੀਤੀ ਸੀ... ਉਸ ਤੋਂ ਬਾਅਦ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਇਸ ਪ੍ਰੋਗਰਾਮ ਦੇ ਪ੍ਰਸਾਰਣ ਨੂੰ ਬੰਦ ਕਰ ਦਿੱਤਾ ਗਿਆ ਸੀ...

Hot News

Contact Us

Copyright ©2019. Website Powered By NetMatic Technologies All Rights Reserved.