Follow us on

ਮੋਦੀ ਵੱਲੋਂ ਕੀਤੀ ਨੋਟਬੰਦੀ ਦੀ ਵਜ੍ਹਾ ਕਰਕੇ ਦੇਸ਼ ਵਿੱਚ 5 ਲੱਖ ਰੋਜ਼ਗਾਰ ਹੋਇਆ ਖਤਮ - ਪ੍ਰਿਅੰਕਾ ਗਾਂਧੀ

ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਅੱਜ ਹਰਿਆਣਾ ਦੇ ਅੰਬਾਲਾ ਚ ਇੱਕ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕੀਤਾ.... ਭਾਜਪਾ 'ਤੇ ਤਿੱਖਾ ਸ਼ਬਦੀ ਹਮਲਾ ਕਰਦੇ ਹੋਏ ਪ੍ਰਿਅੰਕਾ ਨੇ ਕਿਹਾ ਕਿ ਭਾਜਪਾ ਨੇਤਾ ਅਮਰੀਕਾ-ਜਾਪਾਨ ਜਾਂਦੇ ਨੇ, ਪਾਕਿਸਤਾਨ ਵਿਚ ਬਰਿਆਨੀ ਖਾਂਦੇ ਨੇ ਪਰ ਕਦੇ ਦੇਸ਼ ਦੀ ਜਨਤਾ ਦਰਮਿਆਨ ਨਹੀਂ ਜਾਂਦੇ.... ਪ੍ਰਿਅੰਕਾ ਨੇ ਕਿਹਾ ਕਿ ਨੋਟਬੰਦੀ ਦੀ ਵਜ੍ਹਾ ਕਰਕੇ ਦੇਸ਼ ਵਿੱਚ 5 ਲੱਖ ਰੋਜ਼ਗਾਰ ਖਤਮ ਹੋਏ ਨੇ.... ਪ੍ਰਧਾਨ ਮੰਤਰੀ ਨੇ ਕਿਸਾਨਾਂ ਦੀ ਗੱਲ ਸੁਣਨ ਲਈ 5 ਮਿੰਟ ਦਾ ਸਮਾਂ ਵੀ ਨਹੀਂ ਕੱਢਿਆ.... ਪ੍ਰਿਅੰਕਾ ਨੇ ਕਿਹਾ ਕਿ ਦੇਸ਼ ਨੇ ਹੰਕਾਰ ਨੂੰ ਕਦੇ ਮੁਆਫ਼ ਨਹੀਂ ਕੀਤਾ, ਅਜਿਹਾ ਹੰਕਾਰ ਦੁਰਯੋਧਨ 'ਚ ਵੀ ਸੀ ਜਦੋਂ ਕ੍ਰਿਸ਼ਨ ਉਨ੍ਹਾਂ ਨੂੰ ਸਮਝਾਉਣ ਗਏ ਤਾਂ ਉਨ੍ਹਾਂ ਨੂੰ ਵੀ ਬੰਦੀ ਬਣਾਉਣ ਦੀ ਕੋਸ਼ਿਸ਼ ਕੀਤੀ... ਪ੍ਰਿਅੰਕਾ ਨੇ ਰਾਸ਼ਟਰ ਕਵੀ ਰਾਮਧਾਰੀ ਸਿੰਘ ਦਿਨਕਰ ਦੀ ਇਕ ਕਵਿਤਾ ਸੁਣਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤੰਜ ਕੱਸਿਆ.... ਪ੍ਰਿਅੰਕਾ ਨੇ ਕਿਹਾ ਕਿ ਇਸ ਵਾਰ ਅਸੀਂ ਸੱਚਾਈ ਅਤੇ ਜਨਤਾ ਨਾਲ ਜੁੜੇ ਮੁੱਦਿਆਂ 'ਤੇ ਚੋਣ ਲੜ ਰਹੇ ਹਾਂ...

Hot News

Contact Us

Copyright ©2019. Website Powered By NetMatic Technologies All Rights Reserved.