Follow us on

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸ਼ੰਘਾਈ ਸਹਿਯੋਗ ਸੰਗਠਨ ਸਿਖਰ ਸੰਮੇਲਨ 'ਚ ਹਿਸਾ ਲੈਣ ਲਈ ਪਹੁੰਚੇ ਕਿਰਗਿਸਤਾਨ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸ਼ੰਘਾਈ ਸਹਿਯੋਗ ਸੰਗਠਨ ਸਿਖਰ ਸੰਮੇਲਨ ਚ ਹਿਸਾ ਲੈਣ ਲਈ ਅੱਜ ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ ਪਹੁੰਚੇ... ਮੋਦੀ ਦੂਜੀ ਵਾਰ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਪਹਿਲੇ ਬਹੁਪੱਖੀ ਸੰਮੇਲਨ ਵਿਚ ਹਿੱਸਾ ਲੈ ਰਹੇ ਨੇ....ਮੋਦੀ ਨੇ ਬਿਸ਼ਕੇਕ ਦੀ ਆਪਣੀ ਦੋ ਦਿਨੀਂ ਯਾਤਰਾ ਤੋਂ ਪਹਿਲਾਂ ਇਕ ਬਿਆਨ ਵਿਚ ਕਿਹਾ ਏ ਕਿ ਉਨ੍ਹਾਂ ਦੀ ਸ਼ੰਘਾਈ ਸਹਿਯੋਗ ਸੰਗਠਨ ਤੋਂ ਵੱਖ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਸਮੇਤ ਕਈ ਨੇਤਾਵਾਂ ਨਾਲ ਮਿਲਣ ਦੀ ਯੋਜਨਾ ਏ..... ਉਨ੍ਹਾਂ ਨੇ  ਕਿਹਾ ਸੀ ਕਿ ,''ਅਸੀਂ ਖੇਤਰ ਵਿਚ ਬਹੁਪੱਖੀ, ਸਿਆਸੀ ਸੁਰੱਖਿਆ, ਆਰਥਿਕ ਅਤੇ ਲੋਕਾਂ ਵਿਚਾਲੇ ਆਪਸੀ ਗੱਲਬਾਤ ਨੂੰ ਵਧਾਵਾ ਦੇਣ ਵਿਚ SCO ਨੂੰ ਵਿਸ਼ੇਸ਼ ਮਹੱਤਵ ਦਿੰਦੇ ਹਾਂ.... ਜਿਕਰਯੋਗ ਏ ਕਿ ਭਾਰਤ ਨੇ ਦੋ ਸਾਲ ਪਹਿਲਾਂ SCO  ਦਾ ਪੂਰਨ ਮੈਂਬਰ ਬਣਨ ਦੇ ਬਾਅਦ ਵੱਖ-ਵੱਖ ਵਾਰਤਾ ਵਿਚ ਸਰਗਰਮੀ ਨਾਲ ਹਿੱਸਾ ਲਿਆ ਏ...

Hot News

Contact Us

Copyright ©2019. Website Powered By NetMatic Technologies All Rights Reserved.