Follow us on

ਮੁਕਤਸਰ 'ਚ ਕਾਂਗਰਸੀ ਕੌਂਸਲਰ ਦੇ ਭਰਾ ਨੇ ਆਪਣੇ ਸਾਥੀਆਂ ਸਮੇਤ ਇੱਕ ਔਰਤ ਨਾਲ ਕੀਤੀ ਕੁੱਟਮਾਰ

ਮੁਕਤਸਰ ਸ਼ਹਿਰ 'ਚ ਕਾਂਗਰਸੀ ਕੌਂਸਲਰ ਦੇ ਭਰਾ ਵਲੋਂ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਇੱਕ ਔਰਤ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਏ....ਔਰਤ ਨਾਲ ਕੀਤੀ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡਿਆ ਤੇ ਕਾਫੀ ਵਾਇਰਲ ਹੋ ਰਹੀ ਏ.... ਵੀਡੀਓ ਚ ਸਾਫ਼ ਦੇਖਿਆ ਜਾ ਸਕਦਾ ਏ ਕਿ ਦੋਸ਼ੀ ਕਿਵੇਂ ਔਰਤ ਨੂੰ ਵਾਲਾ ਤੋਂ ਫੜ ਕੇ ਪਹਿਲਾਂ ਘੜੀਸਦੇ ਨੇ ਅਤੇ ਫਿਰ ਕੁੱਟ ਮਾਰ ਕਰਦੇ ਨੇ... ਉਧਰ ਪੁਲਿਸ ਨੇ ਤੁਰੰਤ ਹਰਕਤ ਚ ਆਉਂਦਿਆਂ ਕਾਂਗਰਸੀ ਐਮ.ਸੀ. ਰਾਕੇਸ਼ ਚੌਧਰੀ ਦੇ ਭਰਾ ਸਮੇਤ ਕੁੱਲ ਛੇ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਏ..... ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੱਘ ਨੇ ਵੀ ਇਸ ਸਬੰਧੀ ਸਖਤ ਐਕਸ਼ਨ ਲੈਂਦਿਆਂ ਘਟਨਾ ਦੀ ਸਖਤ ਸ਼ਬਦਾਂ ਚ ਨਿੰਦਾ ਕੀਤੀ ਏ.... ਉਨ੍ਹਾ ਫੇਸਬੁੱਕ ਤੇ ਪੋਸਟ ਕਰਕੇ ਕਿਹਾ ਏ ਕਿ ਅਜਿਹੀਆਂ ਹਿੰਸਕ ਘਟਨਾਵਾਂ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ.... ਕੈਪਟਨ ਨੇ ਦੱਸਿਆ ਕਿ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ  ਦੋਸ਼ੀਆਂ 'ਤੇ 307 ਦਾ ਪਰਚਾ ਦਰਜ ਕਰ ਲਿਆ ਗਿਆ ਏ ਅਤੇ ਦੋਸ਼ੀ ਪੁਲਿਸ ਹਿਰਾਸਤ ਚ ਨੇ....

Hot News

Contact Us

Copyright ©2019. Website Powered By NetMatic Technologies All Rights Reserved.