Follow us on

ਨਰੇਸ਼ ਗੁਜਰਾਲ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਇਕੱਠਾ ਕੀਤੇ ਜਾਣ ਵਾਲਾ ਵਾਧੂ ਮਾਲੀਆ ਪੰਜਾਬ ਨੂੰ ਦੇਣ ਦਾ ਚੁੱਕਿਆ ਮੁੱਦਾ

ਐਨ.ਡੀ.ਏ. ਦੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਨੇ ਰਾਜ ਸਭਾ 'ਚ ਮੰਗ ਕੀਤੀ ਏ ਕਿ ਜਦ ਤੱਕ ਚੰਡੀਗੜ੍ਹ ਨੂੰ ਇਕੱਲੀ ਪੰਜਾਬ ਦੀ ਰਾਜਧਾਨੀ ਬਣਾਉਣ ਦਾ ਸਿਆਸੀ ਫ਼ੈਸਲਾ ਨਹੀਂ ਲਿਆ ਜਾਂਦਾ ਤਦ ਤੱਕ ਕੇਂਦਰ ਨੂੰ ਹੁਣ ਤੱਕ ਚੰਡੀਗੜ੍ਹ ਤੋਂ ਇਕੱਠਾ ਕੀਤਾ ਗਿਆ ਵਾਧੂ ਮਾਲੀਆ ਪੰਜਾਬ ਨੂੰ ਦੇਣਾ ਚਾਹੀਦਾ ਏ.... ਕੇਂਦਰੀ ਬਜਟ 2019-20 'ਤੇ ਚਰਚਾ ਦੌਰਾਨ ਅਕਾਲੀ ਦਲ ਦੇ ਨਰੇਸ਼ ਗੁਜਰਾਲ ਨੇ ਸੂਬੇ ਦੀ ਰਾਜਧਾਨੀ ਤੋਂ ਮਾਲੀਏ ਸੰਬੰਧੀ ਅਤੇ ਸੂਬੇ ਚ ਨਹਿਰੀ ਪਾਣੀ 'ਤੇ ਚਿੰਤਾ ਪ੍ਰਗਟ ਕੀਤੀ ਏ ...... ਨਰੇਸ਼ ਗੁਜਰਾਲ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਸੀ ਅਤੇ ਇਸ ਨੂੰ ਸੂਬੇ ਨੂੰ ਵਾਪਸ ਕਰ ਦੇਣਾ ਚਾਹੀਦਾ ਏ.... ਉਨ੍ਹਾਂ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਇਕੱਠਾ ਕੀਤੇ ਜਾਣ ਵਾਲਾ ਵਾਧੂ ਮਾਲੀਆ ਕੇਂਦਰ ਨੂੰ ਜਾਂਦਾ ਏ.... ਜਦੋਂ ਤੱਕ ਕੋਈ ਸਿਆਸੀ ਫ਼ੈਸਲਾ ਨਹੀਂ ਲਿਆ ਜਾਂਦਾ ਤਦ ਤੱਕ ਇਹ ਪੈਸਾ ਪੰਜਾਬ ਨੂੰ ਦਿੱਤਾ ਜਾਣਾ ਚਾਹੀਦਾ ਏ....  ਇਸ ਦੇ ਨਾਲ ਹੀ ਉਨ੍ਹਾ ਪੰਜਾਬ ਦੇ ਕਈ ਹੋਰ ਮੁੱਦਿਆ ਤੇ ਵੀ ਚਰਚਾ ਕੀਤੀ.....  

Hot News

Contact Us

Copyright ©2019. Website Powered By NetMatic Technologies All Rights Reserved.