Follow us on

ਬੀਬੀ ਜਗੀਰ ਕੌਰ ਨੇ ਸਿੱਧੂ ਨੂੰ ਦੱਸਿਆ ਨਾਲਾਇਕ ਮੰਤਰੀ

ਇਕ ਮਹੀਨਾ ਲੰਘਣ ਦੇ ਬਾਵਜੂਦ ਊਰਜਾ ਵਿਭਾਗ ਨਾ ਸਾਂਭੇ ਜਾਣ 'ਤੇ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਜਗੀਰ ਕੌਰ ਨੇ ਨਵਜੋਤ ਸਿੱਧੂ ਨੂੰ ਨਾਲਾਇਕ ਮੰਤਰੀ ਕਰਾਰ ਦਿੱਤਾ ਏ..... ਅੱਜ ਨਵੀਂ ਦਿੱਲੀ ਵਿਖੇ ਨਵਜੋਤ ਸਿੱਧੂ 'ਤੇ ਵੱਡਾ ਹਮਲਾ ਬੋਲਦਿਆਂ   ਜਗੀਰ ਕੌਰ ਨੇ ਕਿਹਾ ਕਿ ਪਹਿਲਾਂ ਲੋਕਲ ਬਾਡੀਜ਼ ਵਿਭਾਗ ਵਿਚ ਸਿੱਧੂ ਕੁਝ ਨਹੀਂ ਕਰ ਸਕੇ ਅਤੇ ਹੁਣ ਬਿਜਲੀ ਮਹਿਕਮਾ ਵੀ ਨਹੀਂ ਸੰਭਾਲ ਰਹੇ... ਉਨ੍ਹਾ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਇੰਨੇ ਵਿਧਾਇਕ ਨੇ, ਇਸ ਲਈ ਸਿੱਧੂ ਨੂੰ ਲਾਂਭੇ ਕਰਕੇ ਕਿਸੇ ਹੋਰ ਨੂੰ ਬਿਜਲੀ ਵਿਭਾਗ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਜਾਣੀ ਚਾਹੀਦੀ ਏ... ਉਨ੍ਹਾ ਅੱਗੇ ਬੋਲਦੇ ਹੋਏ  ਕਿਹਾ ਕਿ ਨਵਜੋਤ ਸਿੱਧੂ ਨੇ ਪੰਜਾਬ ਦੀ ਜਨਤਾ ਨਾਲ ਧੋਖਾ ਕੀਤਾ ਏ ਅਤੇ ਸਿੱਧੂ ਦਾ ਅਸਲ ਚਿਹਰਾ ਲੋਕਾਂ ਦੇ ਸਾਹਮਣੇ ਆ ਗਿਆ ਏ.... ਇਸ ਲਈ ਹੁਣ ਮੁੱਖ ਮੰਤਰੀ ਨੂੰ ਇਸ 'ਤੇ ਕਾਰਵਾਈ ਕਰਦੇ ਹੋਏ ਜਲਦੀ ਹੀ ਕਿਸੇ ਹੋਰ ਨੂੰ ਬਿਜਲੀ ਵਿਭਾਗ ਦੇ ਦੇਣਾ ਚਾਹੀਦਾ ਏ....

Hot News

Contact Us

Copyright ©2019. Website Powered By NetMatic Technologies All Rights Reserved.