Follow us on

ਅਰਥਵਿਵਸਥਾ ਦੀ ਰਫਤਾਰ ਤੇਜ਼ ਕਰਨ ਲਈ ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦੇਸ਼ ਦੀ ਅਰਥਵਿਵਸਥਾ 'ਚ ਆਈ ਕਮੀ ਨੂੰ ਦੁਰ ਕਰਨ ਲਈ ਵਾਹਨ ਖਰੀਦਣ ਵਾਲਿਆਂ ਤੋਂ ਲੈ ਕੇ ਪੂੰਜੀ ਬਜ਼ਾਰ ਦੇ ਨਿਵੇਸ਼ਕਾਂ ਨੂੰ ਰਾਹਤ  ਦਿੱਤੀ ਏ.....ਵਿੱਤ ਮੰਤਰੀ ਨੇ ਕਿਹਾ ਕਿ GST ਚ ਜੋ ਵੀ ਖਾਮੀਆਂ ਨੇ ....ਉਨ੍ਹਾਂ ਨੂੰ ਦੂਰ ਕੀਤਾ ਜਾਵੇਗਾ.....ਟੈਕਸ ਅਤੇ ਕਿਰਤ ਕਾਨੂੰਨ ਵਿੱਚ ਲਗਾਤਾਰ ਸੁਧਾਰ ਕੀਤਾ ਜਾ ਰਿਹਾ ਏ.....ਅਤੇ ਟੈਕਸ ਸੋਸ਼ਣ ਦੇ ਮਾਮਲਿਆਂ ਤੇ ਰੋਕ ਲੱਗੇਗੀ....ਇਸ ਦੇ ਨਾਲ ਹੀ ਵਿੱਤ ਮੰਤਰੀ ਨੇ ਕਿਹਾ ਕਿ ਬੈਂਕਾਂ ਨੇ ਦਰਾਂ ਚ ਕਟੌਤੀ ਦਾ ਲਾਭ ਹੁਣ ਗਾਹਕਾਂ ਤੱਕ ਪਹੁੰਚਾਉਣ ਦੀ ਸਹਿਮਤੀ ਪ੍ਰਗਟਾਈ ਏ.....ਬੈਕਾਂ ਤੋਂ ਕਰਜਾ ਲੈਣ ਵਾਲੇ ਗਾਹਕਾਂ ਨੂੰ ਰਾਹਤ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਲੋਨ ਕਲੋਜ਼ਰ ਦੇ 15 ਦਿਨਾਂ ਦੇ ਅੰਦਰ ਸਕਿਓਰਟੀ  ਲਈ ਜਮ੍ਹਾ ਕੀਤੇ ਗਏ ਦਸਤਾਵੇਜ਼ ਗਾਹਕਾਂ ਨੂੰ ਵਾਪਸ ਕਰਨੇ ਹੋਣਗੇ.....

Hot News

Contact Us

Copyright ©2019. Website Powered By NetMatic Technologies All Rights Reserved.