Follow us on

ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਨੁਸਾਰ ਧਾਰਾ-370 ਹਟਾਉਣ ਦਾ ਜ਼ਿਆਦਾਤਰ ਕਸ਼ਮੀਰੀ ਕਰ ਰਹੇ ਨੇ ਸਮਰਥਨ

ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਭਰੋਸਾ ਪਰਗਟ ਕੀਤਾ ਏ ਕਿ ਕਸ਼ਮੀਰ ਤੋਂ ਧਾਰਾ-370 ਹਟਾਉਣ ਦਾ ਜ਼ਿਆਦਾਤਰ ਕਸ਼ਮੀਰੀ ਸਮਰਥਨ ਕਰਦੇ ਨੇ.... ਉਨ੍ਹਾ ਕਿਹਾ ਕਿ  ਕਸ਼ਮੀਰ ਦੇ ਲੋਕ ਵਧੀਆ ਭਵਿੱਖ, ਆਰਥਿਕ ਵਿਕਾਸ ਅਤੇ ਰੋਜ਼ਗਾਰ ਦੇ ਮੌਕਿਆਂ ਨੂੰ ਦੇਖਦੇ ਨੇ.... ਸਿਰਫ ਕੁਝ ਗਿਣੇ-ਚੁਣੇ ਲੋਕ ਹੀ ਇਸ ਦਾ ਵਿਰੋਧ ਕਰ ਰਹੇ ਨੇ.... ਉਨ੍ਹਾਂ ਕਿਹਾ ਕਿ ਫੌਜ ਦੇ ਅੱਤਿਆਚਾਰਾਂ ਦਾ ਕੋਈ ਸਵਾਲ ਨਹੀਂ ਉਠਦਾ.... ਸਿਰਫ ਜੰਮੂ-ਕਸ਼ਮੀਰ ਪੁਲਸ ਅਤੇ ਸੁਰੱਖਿਆ ਫੋਰਸਾ ਅਮਨ ਕਾਨੂੰਨ ਦੀ ਸਥਿਤੀ ਨੂੰ ਸੰਭਾਲ ਰਹੀਆਂ ਨੇ.... ਅੱਤਵਾਦੀਆਂ ਨਾਲ ਲੜਨ ਲਈ ਭਾਰਤੀ ਫੌਜ ਉੱਥੇ ਮੌਜੂਦ ਏ.... ਉਨ੍ਹਾਂ ਅੱਗੇ ਕਿਹਾ ਕਿ ਜੰਮੂ-ਕਸ਼ਮੀਰ ਵਿਚ 199 ਥਾਣਿਆਂ 'ਚੋਂ ਹੁਣ ਸਿਰਫ 10 ਥਾਣਾ ਖੇਤਰਾਂ ਵਿਚ ਪਾਬੰਦੀ ਏ....  ਸੂਬੇ ਵਿਚ 100 ਫੀਸਦੀ ਲੈਂਡ ਲਾਈਨ ਸੇਵਾ ਚਾਲੂ ਹੋ ਚੁੱਕੀ ਏ..... ਡੋਭਾਲ ਨੇ ਕਿਹਾ ਕਿ ਕਸ਼ਮੀਰ 'ਚ ਪੂਰੀ ਤਰ੍ਹਾਂ ਨਾਲ ਸ਼ਾਂਤੀ ਏ ਅਤੇ ਹਾਲਾਤ ਆਮ ਨੇ.... ਅਸੀਂ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਚੌਕਸ ਹਾਂ....

 

Hot News

Contact Us

Copyright ©2019. Website Powered By NetMatic Technologies All Rights Reserved.