Follow us on

ਪੰਜਾਬ 'ਚ ਅਫਸਰਸ਼ਾਹੀ ਰਾਜਨੀਤਕ ਲੋਕਾਂ 'ਤੇ ਹੋ ਰਹੀ ਏ ਹਾਵੀ -ਓਮ ਪ੍ਰਕਾਸ਼ ਸੋਨੀ

ਮੈਡੀਕਲ ਐਜੂਕੇਸ਼ਨ ਅਤੇ ਫੂਡ ਪ੍ਰੋਸੇਸਿੰਗ ਮੰਤਰੀ ਦਾ ਅਹੁਦਾ ਮਿਲਣ ਮਗਰੋਂ ਓਮ ਪ੍ਰਕਾਸ਼ ਸੋਨੀ ਪਾਰਟੀ ਤੋਂ ਕਾਫੀ ਨਰਾਜ ਦਿਖਾਈ ਦੇ ਰਹੇ ਨੇ....ਜਲੰਧਰ ਚ ਮੀਡਿਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਚ ਅਫਸਰਸ਼ਾਹੀ ਰਾਜਨੀਤਕ ਲੋਕਾਂ  'ਤੇ ਹਾਵੀ ਏ....ਉਨ੍ਹਾਂ ਕਿਹਾ ਕਿ ਮੈਂ ਕਿਸੇ ਵੀ ਅਫ਼ਸਰ ਤੋਂ ਨਹੀਂ ਡਰਦਾ ਅਤੇ ਨਾ ਹੀ ਡਰਾਂਗਾ ਚਾਹੇ ਚੀਫ ਸੈਕਟਰੀ  ਸੁਰੇਸ਼ ਕੁਮਾਰ ਹੀ ਕਿਉਂ ਨਾ ਹੋ ...ਜਿਕਰਯੋਗ ਏ ਕਿ ਬੀਤੇ ਦਿਨੀਂ  ਲੋਕ ਸਭਾ ਚੋਣਾਂ ਮਗਰੋਂ ਆਏ ਨਤੀਜਿਆਂ ਤੋਂ ਬਾਅਦ ਪੰਜਾਬ ਸਰਕਾਰ ਨੇ ਮੰਤਰੀ ਮੰਡਲ ਚ ਫੇਰ ਬਦਲ ਕੀਤਾ ਸੀ....ਅਤੇ ਓਪੀ ਸੋਨੀ ਜੋ ਸਿੱਖਿਆ ਮੰਤਰੀ ਸਨ ਉਨ੍ਹਾਂ ਨੂੰ ਮੁੱਖ ਮੰਤਰੀ ਨੇ ਮੈਡੀਕਲ ਐਜੂਕੇਸ਼ਨ ਅਤੇ ਫੂਡ ਪ੍ਰੋਸੇਸਿੰਗ ਮੰਤਰੀ ਬਣਾ ਦਿੱਤਾ ਸੀ...ਜਿਸ ਕਾਰਨ ਉਹ ਲਗਦਾ ਏ ਕਿ ਪਾਰਟੀ ਤੋਂ  ਨਰਾਜ਼ ਨੇ.... ਇਥੇ ਹੀ ਉਨ੍ਹਾਂ ਕਿਹਾ ਕਿ ਅਸੀ ਕੈਪਟਨ ਅਮਰੀਂਦਰ ਸਿੰਘ ਦੇ ਸਿਪਾਹੀ ਹਾਂ ਅਤੇ ਉਹ ਜੋ ਵੀ ਹੁਕਮ ਦੇਣਗੇ ਉਹ ਉਸ ਨੂੰ ਮੰਨਣਗੇ....ਪਰ ਪੰਜਾਬ ਵਿੱਚ ਅਫਸਰਸ਼ਾਹੀ ਦਾ ਦਖਲ ਹਰਗਿਸ ਬਰਦਾਸ਼ਤ ਨਹੀਂ ਕਰਨਗੇ.....ਜਦੋਂ ਉਨ੍ਹਾਂ ਨੂੰ ਨਵਜੋਤ ਸਿੰਘ ਸਿੱਧੂ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਸਿੱਧੂ ਨੂੰ  ਵੱਡੇ ਭਰਾ ਦੱਸਦਿਆਂ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ....

Hot News

Contact Us

Copyright ©2019. Website Powered By NetMatic Technologies All Rights Reserved.