Follow us on

ਪੰਜਾਬ ਸਰਕਾਰ ਦੇ ਐਲਾਨ ਮੁਤਾਬਕ ਸੂਬੇ ਭਰ 'ਚ ਅੱਜ ਤੋਂ ਸ਼ੁਰੂ ਹੋਈ ਝੋਨੇ ਦੀ ਲਵਾਈ

ਪੰਜਾਬ 'ਚ 13 ਜੂਨ ਜਾਨੀ ਅੱਜ ਤੋਂ ਝੋਨੇ ਦੀ ਲਵਾਈ ਸ਼ੁਰੂ ਹੋ ਗਈ ਏ.... ਇਸ ਸੰਬੰਧੀ ਖੇਤੀਬਾੜੀ ਵਿਭਾਗ ਅਤੇ ਪਾਵਰਕਾਮ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ....ਟਿਊਬਵੈੱਲਾਂ ਲਈ 8 ਘੰਟੇ ਬਿਜਲੀ ਸਪਲਾਈ ਮਿਲੇਗੀ......ਜਦੋਂ ਕਿ ਸਿੰਚਾਈ ਵਿਭਾਗ ਵੱਲੋਂ ਨਹਿਰਾਂ 'ਚ ਪਾਣੀ ਤਾਂ ਛੱਡਿਆ ਗਿਆ ਏ.... ਪਰ ਕਈ ਰਜਬਾਹੇ ਅਜੇ ਵੀ ਸਫਾਈ ਨੂੰ ਤਰਸ ਰਹੇ ਨੇ....ਇਸ ਵਾਰ ਕਿਸਾਨਾਂ ਨੂੰ ਮਜ਼ਦੂਰਾਂ ਦੀ ਕਿੱਲਤ ਦਾ ਸਾਹਮਣਾ ਤਾਂ ਕਰਨਾ ਪੈ ਹੀ ਰਿਹਾ ਏ..... ਸਗੋਂ ਕਈ ਕਿਸਾਨਾਂ ਦਾ ਇਹ ਵੀ ਕਹਿਣਾ ਏ ਕਿ ਹੁਣ ਤੱਕ ਉਨ੍ਹਾਂ ਦੀ ਪਨੀਰੀ ਤਿਆਰ ਨਹੀਂ ਹੋਈ...... ਜਿਸ ਕਾਰਨ ਝੋਨੇ ਦੀ ਲਵਾਈ ਦਾ ਕੰਮ ਕੁਝ ਦਿਨਾਂ ਬਾਅਦ ਹੀ ਤੇਜ਼ ਹੋਵੇਗਾ......ਜ਼ਿਕਰਯੋਗ ਏ ਕਿ ਸਰਕਾਰ ਦੇ ਆਦੇਸ਼ਾਂ ਮੁਤਾਬਕ ਪਾਵਰਕਾਮ ਨੇ ਪੰਜਾਬ ਦੇ ਵੱਖ-ਵੱਖ ਸਰਕਲਾਂ 'ਚ ਬਿਜਲੀ ਸਪਲਾਈ ਦੀ ਵੰਡ ਕਰ ਕੇ ਬਾਕਾਇਦਾ 8 ਘੰਟੇ ਨਿਰਵਿਘਨ ਬਿਜਲੀ ਦੇਣ ਲਈ ਸ਼ਡਿਊਲ ਜਾਰੀ ਕਰ ਦਿੱਤਾ ਏ.... ਪਰ ਨਹਿਰਾਂ 'ਚ ਪਾਣੀ ਛੱਡਣ ਅਤੇ ਰਜਬਾਹਿਆਂ ਦੇ ਮਾਮਲੇ 'ਚ ਕਿਸਾਨ ਸੰਤੁਸ਼ਟ ਨਹੀਂ ....

 

Hot News

Contact Us

Copyright ©2019. Website Powered By NetMatic Technologies All Rights Reserved.