Follow us on

ਪ੍ਰਧਾਨ ਮੰਤਰੀ ਮੋਦੀ ਨੇ ਮੁੰਬਈ ਦੌਰੇ ਦੌਰਾਨ ਤਿੰਨ ਮੈਟਰੋ ਲਾਈਨਾਂ ਦਾ ਨੀਂਹ ਰੱਖਿਆ ਪੱਥਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੁੰਬਈ ਦੌਰੇ 'ਤੇ ਰਹੇ....  ਇੱਥੇ ਉਨ੍ਹਾਂ ਨੇ ਤਿੰਨ ਮੈਟਰੋ ਲਾਈਨਾਂ ਦਾ ਨੀਂਹ ਪੱਥਰ ਰੱਖਿਆ.... ਇਸ ਤੋਂ ਬਾਅਦ ਮੋਦੀ ਨੇ ਜਨਤਾ ਨੂੰ ਸੰਬੋਧਨ ਕਰਦਿਆਂ ਚੰਦਰਯਾਨ-2 ਬਾਰੇ ਗੱਲ ਕੀਤੀ... ਉਨ੍ਹਾਂ ਕਿਹਾ ਕਿ ਚੰਨ 'ਤੇ ਪਹੁੰਚਣ ਦਾ ਸਾਡਾ ਸੁਪਨਾ ਪੂਰਾ ਹੋ ਕੇ ਰਹੇਗਾ.... ਆਰਬਿਟਰ ਅਜੇ ਵੀ ਚੰਦਰਮਾ ਦੇ ਚੱਕਰ ਲਾ ਰਿਹਾ ਏ.... ਇਸਰੋ ਵਿਗਿਆਨੀਆਂ ਦੇ ਹੌਸਲੇ ਤੋਂ ਮੈਂ ਪ੍ਰਭਾਵਿਤ ਹਾਂ..... ਇਸ ਦੇ ਨਾਲ ਹੀ ਮੋਦੀ ਨੇ ਕਿਹਾ ਕਿ ਮੁੰਬਈ ਉਹ ਸ਼ਹਿਰ ਏ, ਜਿਸ ਦੀ ਰਫਤਾਰ ਨੇ ਦੇਸ਼ ਨੂੰ ਰਫਤਾਰ ਦਿੱਤੀ ਏ.... ਮੁੰਬਈ ਦੇ ਵਿਕਾਸ ਨਾਲ ਦੇਸ਼ ਦਾ ਵਿਕਾਸ ਹੋਵੇਗਾ.... ਨਵੇਂ ਪ੍ਰਾਜੈਕਟਾਂ ਨਾਲ ਮੁੰਬਈ ਵਿਚ ਰੋਜ਼ਗਾਰ ਦੇ ਮੌਕੇ ਵਧਣਗੇ.... ਉਨ੍ਹਾ ਕਿਹਾ ਕਿ ਦੇਸ਼ 'ਚ ਹਰ ਪਾਸੇ ਤੇਜ਼ੀ ਨਾਲ ਵਿਕਾਸ ਹੋ ਰਿਹਾ ਏ.... ਅੱਜ ਦੇਸ਼ 'ਚ 27 ਸ਼ਹਿਰਾਂ 'ਚ ਮੈਟਰੋ ਦੀ ਸਹੂਲਤ ਏ.... ਦੇਸ਼ 5 ਟ੍ਰਿਲੀਅਨ ਡਾਲਰ ਅਰਥਵਿਵਸਥਾ ਦੇ ਟੀਚੇ ਵੱਲ ਵਧ ਰਿਹਾ ਏ....

Hot News

Contact Us

Copyright ©2019. Website Powered By NetMatic Technologies All Rights Reserved.