Follow us on

ਵੈਨਕੂਵਰ ਦੇ ਸ਼ਹਿਰ ‘ਚ ਚਲੀ ਗੋਲ਼ੀ, ਗੋਲੀ ਲਗਣ ਨਾਲ ਇੱਕ ਦੀ ਮੌਤ....

ਵੈਨਕੂਵਰ: ਇੱਥੇ ਦੇ ਕਿਟਸਿਲਾਨੀ ਸ਼ਹਿਰ ‘ਚ ਗੋਲੀ ਚੱਲਣ ਦੀ ਘਟਨਾ ਵਾਪਰੀ ਹੈ। ਘਟਨਾ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ ਮੰਗਲਵਾਰ ਸ਼ਾਮ ਦੀ ਹੈ। ਇਸ ਨੂੰ ਪੂਰੀ ਪਲਾਨਿੰਗ ਨਾਲ ਅੰਜ਼ਾਮ ਦਿੱਤਾ ਗਿਆ ਸੀ।

ਉਧਰ  ਚਸ਼ਮਦੀਦਾਂ ਕਹਿਣਾ ਹੈ ਕਿ ਮੌਕੇ ‘ਤੇ ਕਈ ਵਾਰ ਗੋਲ਼ੀ ਚੱਲਣ ਦੀ ਆਵਾਜ਼ ਆਈ ਸੀ। ਹਮਲਾ ਇੱਕ ਚਿੱਟੇ ਰੰਗ ਦੀ BMW ਗੱਡੀ ‘ਤੇ ਕੀਤਾ ਗਿਆ ਸੀ। ਗੱਡੀ ‘ਚ ਗੋਲ਼ੀਆਂ ਦੇ ਵੀ ਛੇ ਸੁਰਾਖ਼ ਹਨ। ਲੋਕਾਂ ਦਾ ਕਹਿਣਾ ਹੈ ਕਿ ਇਸ ਗੱਡੀ ਨੂੰ ਅਕਸਰ ਹੀ ਇਲਾਕੇ ‘ਚ ਆਉਂਦੇ-ਜਾਂਦੇ ਦੇਖਿਆ ਗਿਆ ਸੀ।

ਪੀੜਤ ਸ਼ਖ਼ਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਇਸ ਦੀ ਜਾਣਕਾਰੀ ਵੀ ਪੁਲਿਸ ਨੇ ਦਿੱਤੀ ਹੈ। ਫਿਲਹਾਲ ਮਾਮਲੇ ‘ਚ ਅਜੇ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।

Hot News

Contact Us

Copyright ©2019. Website Powered By NetMatic Technologies All Rights Reserved.