Follow us on

ਦੇਸ਼ ਵਿੱਚ ਆਰਥਿਕ ਮੰਦੀ ਨੂੰ ਲੈ ਕੇ ਪ੍ਰਿਯੰਕਾ ਗਾਂਧੀ ਨੇ ਇੱਕ ਵਾਰ ਫਿਰ ਕੇਂਦਰ ਸਰਕਾਰ 'ਤੇ ਕੀਤਾ ਤਕੜਾ ਹਮਲਾ

ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਆਰਥਿਕ ਮੰਦੀ ਨੂੰ ਲੈ ਕੇ ਸਰਕਾਰ 'ਤੇ ਮੁੜ ਤਕੜਾ ਹਮਲਾ ਕੀਤਾ ਏ ... ਉਨ੍ਹਾ ਕਿਹਾ ਕਿ ਆਰਥਿਕ ਮੰਦੀ ਦੀਆਂ ਖਬਰਾਂ ਨਾਲ ਦੇਸ਼ ਦੀ ਜਨਤਾ ਚਿੰਤਤ ਏ ਪਰ ਮੋਦੀ ਸਰਕਾਰ ਨੇ ਇਸ ਬਾਰੇ ਹੈਰਾਨ ਕਰਨ ਵਾਲੀ ਚੁੱਪ ਧਾਰੀ ਹੋਈ ਏ.... ਪ੍ਰਿਯੰਕਾ ਨੇ ਅੱਜ ਟਵੀਟ ਕਰਕੇ ਕਿਹਾ ਕਿ ਹਰ ਰੋਜ਼ ਮੰਦੀ ਦੀਆਂ ਖਬਰਾਂ ਆ ਰਹੀਆਂ ਨੇ ਪਰ ਸਰਕਾਰ ਇਸ ਦਾ ਠੋਸ ਹੱਲ ਕੱਢਣ ਅਤੇ ਦੇਸ਼ ਦੀ ਜਨਤਾ ਨੂੰ ਭਰੋਸਾ ਦਿਵਾਉਣ ਦੀ ਬਜਾਏ ਬਹਾਨੇਬਾਜ਼ੀ ਕਰ ਰਹੀ ਏ ਅਤੇ ਇਸ ਸੰਬੰਧ 'ਚ ਆਪਣੀਆਂ ਕਮਜ਼ੋਰੀਆਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਏ.... ਇਸ ਸਰਕਾਰ ਕੋਲ ਨਾ ਕੋਈ ਹੱਲ ਏ ਅਤੇ ਨਾ ਦੇਸ਼ਵਾਸੀਆਂ ਨੂੰ ਭਰੋਸਾ ਦਿਵਾਉਣ ਦੀ ਤਾਕਤ ਏ.... ਉਨ੍ਹਾ ਕਿਹਾ ਕਿ ਸਿਰਫ਼ ਬਹਾਨੇਬਾਜ਼ੀ, ਬਿਆਨਬਾਜ਼ੀ ਅਤੇ ਅਫਵਾਹਾਂ ਫੈਲਾਉਣ ਨਾਲ ਕੰਮ ਨਹੀਂ ਚੱਲੇਗਾ.... ਜਿਕਰਯੋਗ ਏ ਕਿ ਬੀਤੇ ਦਿਨੀ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਵੀ ਕਿਹਾ ਸੀ ਕਿ ਦੇਸ਼ ਵੱਡੀ ਮੰਦੀ ਵੱਲ ਵਧ ਰਿਹਾ ਏ ਅਤੇ ਸਰਕਾਰ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਸਾਰਿਆਂ ਨਾਲ ਵਿਚਾਰ ਕਰਕੇ ਇਸ ਦਾ ਹੱਲ ਕੱਢਣਾ ਚਾਹੀਦਾ ਏ....

Hot News

Contact Us

Copyright ©2019. Website Powered By NetMatic Technologies All Rights Reserved.