Follow us on

ਆਸਾਮ 'ਚ ਭਾਰੀ ਮੀਂਹ ਕਾਰਨ ਬਣੀ ਹੜ੍ਹ ਵਰਗੀ ਸਥਿਤੀ 'ਚ 62,000 ਤੋਂ ਵੱਧ ਪਿੰਡ ਹੋਏ ਪ੍ਰਭਾਵਿਤ

ਆਸਾਮ 'ਚ ਭਾਰੀ ਮੀਂਹ ਕਾਰਨ ਹੜ੍ਹ ਵਰਗੀ ਸਥਿਤੀ ਬਣੀ ਹੋਈ ਏ....ਇਥੇ ਮੰਗਲਵਾਰ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਸੂਬੇ ਦੇ ਲਗਭਗ 62,000 ਤੋਂ ਜ਼ਿਆਦਾ ਪਿੰਡ ਪ੍ਰਭਾਵਿਤ ਹੋਏ ਨੇ....ਅਤੇ ਲੋਕਾਂ ਨੂੰ ਸੁਰਖਿਅਤ ਥਾਵਾਂ ਤੇ ਪਹੁੰਚਾਉਣ ਲਈ ਸੂਬੇ 'ਚ ਭਾਰਤੀ ਫੌਜ ਦੇ ਜਵਾਨ ਪਹੁੰਚ ਚੁੱਕੇ ਨੇ....ਅਤੇ ਜਵਾਨਾਂ ਵਲੋਂ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਨੇ....ਸੂਬੇ ਦੇ  ਆਫਤ ਪ੍ਰਬੰਧਨ ਮੁਤਾਬਕ ਸੂਬੇ ਦੇ  145 ਪਿੰਡ ਪਾਣੀ 'ਚ ਡੁੱਬ ਗਏ ਨੇ...ਅਤੇ 3,435 ਹੈਕਟੇਅਰ ਫਸਲੀ ਖੇਤਰ ਨੂੰ ਨੁਕਸਾਨ ਹੋਇਆ ਏ.....ਅਤੇ  ਮੌਸਮ ਵਿਭਾਗ ਮੁਤਾਬਕ ਇੱਥੇ ਸਥਿਤੀ ਹੋਰ ਵਿਗੜ ਸਕਦੀ ਏ..... ਹੜ੍ਹ ਕਾਰਨ ਧੇਮਾਜੀ, ਲਖੀਮਪੁਰ, ਵਿਸ਼ਵਨਾਥ, ਬਾਰਪੇਟਾ, ਚਿਰਾਂਗ, ਗੋਲਾਘਾਟ, ਜੋਰਹਾਟ ਅਤੇ ਡਿਬਰੂਗੜ੍ਹ ਜ਼ਿਲ੍ਹੇ ਪ੍ਰਭਾਵਿਤ ਹੋਏ ਨੇ...

Hot News

Contact Us

Copyright ©2019. Website Powered By NetMatic Technologies All Rights Reserved.