Follow us on

ਇਜਲਾਸ ਦੇ ਪਹਿਲੇ ਦਿਨ ਦੀ ਕਾਰਵਾਈ ਦੌਰਾਨ ਵਿੱਛੜੀਆਂ ਰੂਹਾਂ ਨੂੰ ਦਿੱਤੀ ਗਈ ਸ਼ਰਧਾਂਜਲੀ

6 ਅਗਸਤ ਤੱਕ ਚੱਲਣ ਵਾਲਾ ਪੰਜਾਬ ਵਿਧਾਨ ਸਭਾ 'ਦਾ 'ਮਾਨਸੂਨ ਇਜਲਾਸ' ਅੱਜ ਚੰਡੀਗੜ੍ਹ ਵਿਖੇ ਸ਼ੁਰੂ ਹੋਇਆ.... ਇਜਲਾਸ ਦੇ ਪਹਿਲੇ ਦਿਨ ਦੀ ਕਾਰਵਾਈ ਦੌਰਾਨ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ... ਇਸ ਮੌਕੇ ਸੰਗਰੂਰ ਦੇ ਪਿੰਡ ਭਗਵਾਨਪੁਰਾ 'ਚ ਬੋਰਵੈੱਲ 'ਚ ਡਿਗ ਕੇ ਮੌਤ ਦੇ ਮੂੰਹ 'ਚ ਗਏ ਮਾਸੂਮ ਬੱਚੇ ਫਤਿਹਵੀਰ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ, ਜਿਸ ਤੋਂ ਬਾਅਦ ਸਦਨ ਦੀ ਕਾਰਵਾਈ ਸੋਮਵਾਰ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ..... 3 ਅਗਸਤ ਨੂੰ ਸ਼ਨੀਵਾਰ ਅਤੇ 4 ਅਗਸਤ ਨੂੰ ਐਤਵਾਰ ਦੀ ਛੁੱਟੀ ਰਹੇਗੀ, ਜਿਸ ਕਾਰਨ ਇਜਲਾਸ ਦਾ ਕੰਮਕਾਜ ਸੋਮਵਾਰ ਨੂੰ ਹੀ ਹੋਵੇਗਾ.... ਅੱਜ ਦੇ ਇਜਲਾਸ ਦੀ ਖਾਸ ਗੱਲ ਇਹ ਰਹੀ ਕਿ ਕੈਬਨਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਨਵਜੋਤ ਸਿੰਘ ਸਿਧੂ  ਵਿਧਾਨ ਸਭਾ ਚੋ ਗੈਰ ਹਾਜਰ ਰਹੇ..... ਇਜਲਾਸ ਦੇ ਉਠਣ ਮਗਰੋਂ ਮੀਡਿਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਜਨਰਲ ਡਾਇਰ ਸਬੰਧੀ ਉਨ੍ਹਾ ਦੇ ਦਾਦੇ ਤੇ ਲਾਏ ਇਲਜ਼ਾਮਾ ਨੂੰ ਸਿਰੇ ਤੋਂ ਨਕਾਰਿਆ....

Hot News

Contact Us

Copyright ©2019. Website Powered By NetMatic Technologies All Rights Reserved.