Follow us on

ਰਵੀਦਾਸ ਮੰਦਰ ਢਾਹੁਣ 'ਦੇ ਮੁੱਦੇ 'ਤੇ ਰਵਿਦਾਸ ਭਾਈਚਾਰੇ ਦਾ ਸਾਥ ਦਏਗੀ ਪੰਜਾਬ ਕਾਂਗਰਸ

ਦਿੱਲੀ ਦੇ ਤੁਗਲਕਾਬਾਦ ਚ ਗੁਰੂ ਰਵਿਦਾਸ ਮੰਦਿਰ ਨੂੰ ਢਾਹੁਣ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਏ... ਪੰਜਾਬ 'ਚ ਵੱਖ-ਵੱਖ ਥਾਵਾਂ 'ਤੇ ਗੁੱਸੇ 'ਚ ਆਏ ਰਵਿਦਾਸ ਭਾਈਚਾਰੇ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ... ਇਸੇ ਮਾਮਲੇ ਸਬੰਧੀ ਅੱਜ ਜਲੰਧਰ ਦੇ ਸਰਕਿਟ ਹਾਊਸ 'ਚ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਦੀ ਜ਼ਿਲਾ ਪ੍ਰਸ਼ਾਸਨ ਨਾਲ ਇੱਕ ਅਹਿਮ ਮੀਟਿੰਗ ਹੋਈ.... ਇਸ ਦੌਰਾਨ ਕੈਬਨਿਟ ਮੰਤਰੀ ਅਰੁਣਾ ਚੌਧਰੀ, ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਮੌਜੂਦ ਰਹੇ... ਇਸ ਮੌਕੇ ਮੀਡਿਆ ਨਾਲ ਗੱਲਬਾਤ ਕਰਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਗੁਰੂ ਰਵਿਦਾਸ ਮੰਦਿਰ ਨੂੰ ਢਾਹੁਣ ਸਬੰਧੀ 13 ਅਗਸਤ ਨੂੰ ਜੋ ਭਾਰਤ ਬੰਦ ਦਾ ਸੱਦਾ ਆਇਆ ਏ ਉਸ ਵਿੱਚ੍ਹ  ਪੰਜਾਬ ਸਰਕਾਰ ਦੇ ਨੁਮਾਇੰਦਿਆਂ ਵੀ ਸ਼ਾਮਲ ਹੋਣਗੇ... ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਵਰਕਰ ਕੱਲ੍ਹ ਸੜਕਾਂ 'ਤੇ ਉਤਰ ਕੇ ਰਵਿਦਾਸ ਭਾਈਚਾਰੇ ਦਾ ਸਮਰਥਨ ਦਿੰਦੇ ਹੋਏ ਮੋਦੀ ਸਰਕਾਰ ਖਿਲਾਫ ਜਮ ਕੇ ਰੋਸ ਪ੍ਰਦਰਸ਼ਨ ਕਰਨਗੇ....

Hot News

Contact Us

Copyright ©2019. Website Powered By NetMatic Technologies All Rights Reserved.